ਪੱਖੋਵਾਲ ਰੋਡ ਆਰਓਬੀ ਆਵਾਜਾਈ ਲਈ ਤਿੰਨ ਦਿਨ ਰਹੇਗਾ ਬੰਦ
07:10 AM Jan 10, 2025 IST
ਟ੍ਰਿਬਿਊਨ ਨਿਊਜ਼ ਸਰਵਿਸਲੁਧਿਆਣਾ, 9 ਜਨਵਰੀ
Advertisement
ਪੱਖੋਵਾਲ ਰੋਡ ਰੇਲਵੇ ਓਵਰ ਬ੍ਰਿੱਜ (ਆਰ.ਓ.ਬੀ.) ਸ਼ੁੱਕਰਵਾਰ ਸਵੇਰ ਤੋਂ ਆਉਣ ਵਾਲੇ ਤਿੰਨ ਦਿਨਾਂ (72 ਘੰਟੇ) ਤੱਕ ਆਵਾਜਾਈ ਲਈ ਬੰਦ ਰਹੇਗਾ। ਪੱਖੋਵਾਲ ਰੋਡ ਤੋਂ ਭਾਈ ਵਾਲਾ ਚੌਕ ਵੱਲ ਜਾਣ ਵਾਲੇ ਇਸ ਆਰਓਬੀ ਤੋਂ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਨਿਕਲਦੇ ਹਨ, ਜਿਨ੍ਹਾਂ ਨੂੰ ਤਿੰਨ ਦਿਨਾਂ ਲਈ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਪੁਲ ਦਾ ਨਗਰ ਨਿਗਮ ਵੱਲੋਂ ਡਿਫਲੈਕਸ਼ਨ ਟੈਸਟ (ਲੋਡ ਟੈਸਟ) ਕਰਵਾਉਣ ਲਈ ਆਰਓਬੀ ਨੂੰ ਬੰਦ ਕੀਤਾ ਜਾਣਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਆਉਣ ਵਾਲੇ ਤਿੰਨ ਦਿਨਾਂ ਲਈ ਪੱਖੋਵਾਲ ਰੋਡ ਨਹਿਰ ਪੁਲ ਤੋਂ ਭਾਈ ਬਾਲਾ ਚੌਕ ਵੱਲ ਜਾਣ ਲਈ ਬਦਲਵੇਂ ਰਾਹ ਲੈਣ ਲਈ ਅਪੀਲ ਕੀਤੀ ਹੈ। ਪੱਖੋਵਾਲ ਰੋਡ ਰੇਲਵੇ ਕਰਾਸਿੰਗ ’ਤੇ ਦੋਵੇਂ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਇਨ੍ਹਾਂ ਦਿਨਾਂ ਦੌਰਾਨ ਆਮ ਵਾਂਗ ਆਵਾਜਾਈ ਲਈ ਖੁੱਲ੍ਹੇ ਰਹਿਣਗੇ। ਪੱਖੋਵਾਲ ਰੋਡ ਨਹਿਰ ਪੁਲ ਤੋਂ ਵਸਨੀਕ ਆਰ.ਯੂ.ਬੀ. ਦੀ ਵਰਤੋਂ ਕਰ ਸਕਦੇ ਹਨ ਅਤੇ ਸਰਾਭਾ ਨਗਰ ਅਤੇ ਹੀਰੋ ਬੇਕਰੀ ਚੌਕ ਰਾਹੀਂ ਭਾਈ ਬਾਲਾ ਚੌਕ ਤੱਕ ਪਹੁੰਚ ਸਕਦੇ ਹਨ।
Advertisement
Advertisement