ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜ ਰੋਜ਼ਾ ਕਵਿਤਾ ਵਰਕਸ਼ਾਪ ਦਾ ਉਦਘਾਟਨ

05:18 AM Dec 27, 2024 IST
ਵਰਕਸ਼ਾਪ ਨੂੰ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ।

ਹਰਦੇਵ ਚੌਹਾਨ
ਚੰਡੀਗੜ੍ਹ, 26 ਦਸੰਬਰ
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਬੇਗ਼ਮ ਇਕਬਾਲ ਬਾਨੋ ਫਾਊਂਂਡੇਸ਼ਨ ਤੇ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜ ਰੋਜ਼ਾ ‘ਕਵਿਤਾ ਵਰਕਸ਼ਾਪ’ ਦਾ ਉਦਘਾਟਨੀ ਸੈਸ਼ਨ ਹੋਇਆ ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕੀਤੀ। ਡਾ. ਪਵਨ ਕੁਮਾਰ ਨੇ ਗੀਤ ਅਤੇ ਪ੍ਰਗੀਤ ਦੇ ਫਰਕ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਗੀਤ ਵਧੇਰੇ ਸੁਹਜਾਤਮਕ ਹੁੰਦਾ ਹੈ। ਗੀਤ ਵਿੱਚ ਬਹੁਤ ਹਲਕੇ-ਫੁਲਕੇ ਅੰਦਾਜ਼ ਵਿਚ ਗੱਲ ਕਰ ਸਕਦੇ ਹਾਂ, ਇਹ ਇਨਸਾਨ ਦੀਆਂ ਸੋਚਾਂ ਦੇ ਨੇੜੇ ਹੈ। ਪ੍ਰਗੀਤ ਵਿਚ ਬੰਦਾ ਆਪਣੇ ਨਾਲ ਗੱਲਾਂ ਕਰਦਾ ਹੈ।
ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ਕਵਿਤਾ ਦੀ ਕੋਈ ਇਕ ਪਰਿਭਾਸ਼ਾ ਨਹੀਂ ਦਿੱਤੀ ਜਾ ਸਕਦੀ ਅਤੇ ਕਵੀ ਦਾ ਯੁੱਧ ਗਿਆਨ ਦੀ ਭਾਸ਼ਾ ਨਾਲ ਹੁੰਦਾ ਹੈ। ਸ਼ਾਇਰ ਹਰਵਿੰਦਰ ਸਿੰਘ ਨੇ ਕਿਹਾ ਕਿ ਗੀਤ ਰਾਹੀਂ ਸੰਸੇ, ਫਿਕਰ ਅਤੇ ਖੁਸ਼ੀਆਂ ਵਿਅਕਤ ਕੀਤੀਆਂ ਜਾ ਸਕਦੀਆਂ ਹਨ। ਪਾਲ ਅਜਨਬੀ ਨੇ ਸਮਾਗਮ ਸਬੰਧੀ ਕਈ ਹਾਂ-ਪੱਖੀ ਨੁਕਤੇ ਸਾਂਝੇ ਕੀਤੇ। ਪ੍ਰੀਤਮ ਰੁਪਾਲ ਨੇ ਗੀਤ ਸਬੰਧੀ ਪਰਚੇ ਵਿੱਚ ਕੁਝ ਸ਼ਬਦਿਕ ਗ਼ਲਤੀਆਂ ’ਤੇ ਸੁਆਲ ਖੜ੍ਹੇ ਕੀਤੇ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਸੈਸ਼ਨ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਤੇ ਕਿਹਾ ਕਿ ਵਰਕਸ਼ਾਪ ਵਿਚ ਨਵੇਂ ਪੁਰਾਣੇ ਸ਼ਾਇਰਾਂ ਦਾ ਸੁਮੇਲ ਚੰਗਾ ਹੈ। ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਕਵਿਤਾ ਦੀ ਭਾਸ਼ਾ, ਸ਼ਬਦ ਸਾਰਥਿਕਤਾ ਬਾਰੇ ਗੱਲਾਂ ਕੀਤੀਆਂ। ਸੰਚਾਲਨ ਵਰਕਸ਼ਾਪ ਦੇ ਕੋਆਰਡੀਨੇਟਰ ਜਗਦੀਪ ਸਿੱਧੂ ਨੇ ਕੀਤਾ। ਸਮਾਗਮ ਵਿਚ ਗੁਲ ਚੌਹਾਨ, ਡਾ. ਬਲੀਜੀਤ, ਸੁਰਿੰਦਰ ਗਿੱਲ, ਦੀਪਕ ਚਨਾਰਥਲ, ਭੁਪਿੰਦਰ ਮਲਿਕ, ਪ੍ਰੋ. ਦਿਲਬਾਗ ਸਿੰਘ, ਵਰਿੰਦਰ ਸਿੰਘ, ਗੁਰਚਰਨ ਸਿੰਘ, ਸੁਧਾ ਮਹਿਤਾ, ਪਿਆਰਾ ਸਿੰਘ ਰਾਹੀ, ਸਤਨਾਮ ਸ਼ੋਕਰ, ਸਰੂਪ ਸਿਆਲਵੀ, ਸੁਰਜੀਤ ਸੁਮਨ, ਗੁਰਜੋਧ ਕੋਰ, ਜਸਪਾਲ ਫਿਰਦੌਸੀ, ਸੰਦੀਪ ਸਿੰਘ, ਗੁਰਮਨ ਵਿਰਸਾ, ਮਨਜੀਤਪਾਲ ਸਿੰਘ, ਦਵਿੰਦਰ ਢਿੱਲੋਂ, ਕੇਵਲਜੀਤ ਤੇ ਸ਼ਾਇਰ ਭੱਟੀ ਸ਼ਾਮਲ ਹੋਏ।

Advertisement

Advertisement