ਪੰਜ ਦਿਨਾਂ ਤੋਂ ਪਾਣੀ ਤੋਂ ਵਾਂਝੇ ਨੇ ਪੰਜ ਪਿੰਡਾਂ ਦੇ ਲੋਕ
ਐਨ.ਪੀ.ਧਵਨ
ਪਠਾਨਕੋਟ, 25 ਮਾਰਚ
ਪਿੰਡ ਬੜੋਈ ਨਿਚਲੀ ’ਚ ਪਿਛਲੇ 2 ਮਹੀਨਿਆਂ ਵਿੱਚ 3 ਵਾਰ ਮੋਟਰ ਖਰਾਬ ਹੋਣ ਕਾਰਨ ਲੋਕ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਕਾਰਨ ਪੰਜ ਦਿਨਾਂ ਤੋਂ ਪੰਜ ਪਿੰਡਾਂ ਦੇ ਲੋਕ ਪਾਣੀ ਦੀ ਤੋਟ ਨਾਲ ਜੂਝ ਰਹੇ ਹਨ।
ਮੁਤਫਰਕਾ ਪਿੰਡ ਦੇ ਵਾਸੀ ਠਾਕੁਰ ਕੁਲਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਪਿੰਡ ਬੜੋਈ ਨਿਚਲੀ ਵਿੱਚ ਲੱਗੀ ਵਾਟਰ ਸਪਲਾਈ ਤੋਂ ਉਨ੍ਹਾਂ ਦੇ ਪਿੰਡ ਸਮੇਤ 5 ਪਿੰਡਾਂ ਨੂੰ ਪਾਣੀ ਮਿਲਦਾ ਹੈ। ਜਦ ਵੀ ਮੋਟਰ ਖਰਾਬ ਹੋ ਜਾਂਦੀ ਹੈ ਤਾਂ ਪੰਜਾਂ ਪਿੰਡਾਂ ਦੀਆਂ ਆਬਾਦੀਆਂ ਪ੍ਰਭਾਵਿਤ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਦੂਰੋਂ-ਦੂਰੋਂ ਪਾਣੀ ਢੋਅ ਕੇ ਜ਼ਰੂਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਮੋਟਰ ਖਰਾਬ ਹੋਣ ਦੀ ਸੂਰਤ ਵਿੱਚ ਬਦਲਵਾਂ ਪ੍ਰਬੰਧ ਵੀ ਕਰਨਾ ਚਾਹੀਦਾ ਹੈ ਭਾਵ ਕੋਈ ਸਪੇਅਰ ਮੋਟਰ ਵੀ ਰੱਖਣੀ ਚਾਹੀਦੀ ਹੈ ਤਾਂ ਜੋ ਆਬਾਦੀਆਂ ਨੂੰ ਪਾਣੀ ਤੋਂ ਵਿਰਵੇ ਨਾ ਰਹਿਣਾ ਪਵੇ। ਹੁਣ ਫਿਰ ਮੋਟਰ ਖਰਾਬ ਹੋ ਗਈ ਹੈ ਤੇ 5 ਦਿਨ ਤੋਂ ਪਿੰਡ ਬੜੋਈ ਨਿਚਲੀ, ਜੰਦਰਈ, ਮੁਤਫਰਕਾ, ਰਾਣੀਪੁਰ ਆਦਿ ਪਿੰਡਾਂ ਦੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਵਾਟਰ ਸਪਲਾਈ ਵਿਭਾਗ ਤੋਂ ਮੰਗ ਕੀਤੀ ਕਿ ਜਲਦੀ ਮੋਟਰ ਨੂੰ ਠੀਕ ਕਰਵਾ ਕੇ ਪਾਣੀ ਬਹਾਲ ਕੀਤਾ ਜਾਵੇ।