ਪੰਜਾਬ ਸਿਵਲ ਸਕੱਤਰੇਤ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
ਕੁਲਦੀਪ ਸਿੰਘ
ਚੰਡੀਗੜ੍ਹ, 4 ਜਨਵਰੀ
ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਨਵੇਂ ਸਾਲ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਲਖਵਿੰਦਰ ਸਿੰਘ ਚੰਡੀਗੜ੍ਹ ਵਾਲਿਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਕੇ ਏ ਪੀ ਸਿਨਹਾ, ਆਈਏਐੱਸ ਮੁੱਖ ਸਕੱਤਰ ਪੰਜਾਬ, ਅਨੁਰਾਗ ਵਰਮਾ ਆਈਏਐੱਸ ਵਧੀਕ ਮੁੱਖ ਸਕੱਤਰ ਮਾਲ ਵਿਭਾਗ, ਗੁਰਪ੍ਰੀਤ ਕੌਰ ਸਪਰਾ ਆਈਏਐਸ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ, ਬਲਦੀਪ ਕੌਰ ਆਈਏਐੱਸ ਅਤੇ ਤੇਜਦੀਪ ਸਿੰਘ ਸੈਣੀ ਪੀਸੀਐੱਸ ਸੰਯੁਕਤ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਸਮੇਤ ਹੋਰ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਵਧਾਈ ਦਿੰਦਿਆਂ ਕਿਹਾ, ‘‘ਮੈਂ ਖੁਸ਼ਕਿਸਮਤ ਹਾਂ ਮੇਰੀ ਜਨਮ ਭੂਮੀ ਪਟਨਾ ਸਾਹਿਬ ਤੇ ਸਿੱਖ ਪੰਥ ਦਾ ਤਖ਼ਤ ਹੈ ਅਤੇ ਮੇਰੀ ਕਰਮ ਭੂਮੀ ਪੰਜਾਬ ਵਿੱਚ ਸਿੱਖ ਪੰਥ ਦੇ ਤਿੰਨ ਤਖ਼ਤ ਸੁਸ਼ੋਭਿਤ ਹਨ।’’ ਪਰਸੋਨਲ ਸਟਾਫ਼ ਅਤੇ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਦਸਮ ਪਾਤਸ਼ਾਹ ਨੂੰ ਸਮਰਪਿਤ ਚਮਕੌਰ ਦੀ ਜੰਗ ਦਾ ਪ੍ਰਸੰਗ ਕਵਿਤਾ ਦੇ ਰੂਪ ਵਿੱਚ ਸੰਗਤਾਂ ਨੂੰ ਸੁਣਾਇਆ। ਅਧੀਨ ਸਕੱਤਰ ਗ੍ਰਹਿ ਵਿਭਾਗ ਪਰਮਦੀਪ ਸਿੰਘ ਭਬਾਤ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਵੀ ਵਿਚਾਰ ਰੱਖੇ। ਇਸ ਮੌਕੇ ਮਨਜੀਤ ਰੰਧਾਵਾ, ਕੁਲਵੰਤ ਸਿੰਘ, ਸੁਸ਼ੀਲ ਕੁਮਾਰ ਫੌਜੀ, ਅਲਕਾ ਚੋਪੜਾ, ਜਸਬੀਰ ਕੌਰ, ਸੁਦੇਸ਼ ਕੁਮਾਰੀ, ਦਵਿੰਦਰ ਜੁਗਨੀ, ਭੁਪਿੰਦਰ ਝੱਜ, ਸਾਹਿਲ ਸ਼ਰਮਾ, ਇੰਦਰਪ੍ਰੀਤ ਭੰਗੂ, ਸਾਹਿਲ ਸ਼ਰਮਾ, ਮਿਥੁਨ ਚਾਵਲਾ, ਜਸਪ੍ਰੀਤ ਰੰਧਾਵਾ, ਬਲਰਾਜ ਸਿੰਘ ਦਾਊਂ, ਬਜਰੰਗ ਯਾਦਵ ਆਦਿ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।