ਪੰਜਾਬ ਦੇ ਕਾਂਗਰਸੀ ਆਗੂਆਂ ਵੱਲੋਂ ਸਾਬਰਮਤੀ ਸੰਮੇਲਨ ’ਚ ਸ਼ਮੂਲੀਅਤ
05:49 AM Apr 10, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਅਪਰੈਲ
ਆਲ ਇੰਡੀਆ ਕਾਂਗਰਸ ਕਮੇਟੀ ਦੇ ਗੁਜਰਾਤ ’ਚ ਚੱਲ ਰਹੇ ਸਾਬਰਮਤੀ ਸੰਮੇਲਨ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਕਾਂਗਰਸੀ ਆਗੂ ਆਖਦੇ ਹਨ ਕਿ ਸਾਬਰਮਤੀ ਸੰਮੇਲਨ ਪਾਰਟੀ ਦੇ ਵਰਕਰਾਂ ’ਚ ਉਤਸ਼ਾਹ ਭਰੇਗਾ। ਇਹ ਸੰਮੇਲਨ ਅਹਿਮਦਾਬਾਦ ਵਿੱਚ ਹੋਇਆ, ਜਿਸ ਦੀ ਅਗਵਾਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੀਤੀ। ਸਾਬਕਾ ਉਪ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਜਿੱਥੇ ਸਾਬਰਮਤੀ ਸੰਮੇਲਨ ਪਾਰਟੀ ਦੇ ਵਰਕਰਾਂ ’ਚ ਜਾਨ ਪਾਏਗਾ, ਉੱਥੇ ਪੰਜਾਬ ਲਈ ਖ਼ਾਸ ਤੌਰ ’ਤੇ ਉਤਸ਼ਾਹੀ ਬਣੇਗਾ। ਸੰਮੇਲਨ ’ਚ ਲੋਕ ਸਭਾ ਮੈਂਬਰ ਡਾ. ਅਮਰ ਸਿੰਘ , ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਮੰਤਰੀ ਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਸ਼ਾਮਲ ਹੋਏ।
Advertisement
Advertisement