ਪੰਜਾਬੀ ਸਾਹਿਤ ਸਭਾ ਵੱਲੋਂ ਰੂਬਰੂ ਭਲਕੇ
06:35 AM Dec 28, 2024 IST
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 27 ਦਸੰਬਰ
ਪੰਜਾਬੀ ਸਾਹਿਤ ਸਭਾ ਬਲਾਚੌਰ ਵੱਲੋਂ ‘ਮੈਂ ਅਤੇ ਮੇਰੀ ਰਚਨਾ’ ਪ੍ਰੋਗਰਾਮ ਤਹਿਤ ਰੂ-ਬ-ਰੂ ਪ੍ਰੋਗਰਾਮ 29 ਦਸੰਬਰ ਨੂੰ ਭਗਵੰਤ ਕਰਮ ਸਿੰਘ ਸਾਂਝੀ ਖੇਤੀਬਾੜੀ ਫ਼ਾਰਮ ਕੌਲਗੜ੍ਹ ਦੇ ਬੀਕੇ ਫ਼ਾਰਮ ਹਾਊਸ ’ਚ ਕਰਵਾਇਆ ਜਾਵੇਦਗਾ। ਸੰਸਥਾ ਦੇ ਪ੍ਰਧਾਨ ਦੀਦਾਰ ਸਿੰਘ ਸ਼ੇਤਰਾ ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਦੇਹਲ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਦੇ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ, ਜਸਵੀਰ ਸਮਰ ਪੰਜਾਬੀ ਟ੍ਰਿਬਿਊਨ, ਅਮਰਜੀਤ ਖੇਲਾ ਆਸਟਰੇਲੀਆ ਤੇ ਹਰਿੰਦਰ ਸਿੰਘ ਬੀਸਲਾ ਯੂਐੱਸਏ ਸਰੋਤਿਆਂ ਦੇ ਰੂ-ਬ-ਰੂ ਹੋਣਗੇ। ਲੇਖਿਕਾ ਐਸ਼ਲੀਨ ਖੇਲਾ ਦਾ ਕਹਾਣੀ ਸੰਗ੍ਰਹਿ ‘ਸਤਾਰਾਂ ਕਹਾਣੀਆਂ’ ਵੀ ਰਿਲੀਜ਼ ਜਾਵੇਗਾ।
Advertisement
Advertisement