ਕਿਸ਼ਨਗੜ੍ਹ ’ਚ ਸਰਨਾ ਸੁਸਾਇਟੀ ਨੇ ਖੂਨਦਾਨ ਕੈਂਪ ਲਾਇਆ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 28 ਦਸੰਬਰ
ਇਥੇ ਸਰਨਾ ਵੈੱਲਫੇਅਰ ਐਂਡ ਐਜੂਕੇਸ਼ਨ ਸੁਸਾਇਟੀ ਕਿਸ਼ਨਗੜ੍ਹ ਨੇ ਕਮਲ ਬਲੱਡ ਬੈਂਕ ਜਲੰਧਰ ਦੇ ਸਹਿਯੋਗ ਨਾਲ ਰੂਪ ਲਾਲ ਕਿਸ਼ਨਗੜ੍ਹ ਦੀ ਤੀਸਰੀ ਬਰਸੀ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਸਤਿਗੁਰੂ ਰਵਿਦਾਸ ਭਵਨ ਕਿਸ਼ਨਗੜ੍ਹ ਵਿੱਚ ਲਗਾਇਆ ਗਿਆ, ਜਿਸ ਦਾ ਉਦਘਾਟਨ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਪ੍ਰਧਾਨ ਬਾਬਾ ਨਿਰਮਲ ਦਾਸ ਜੀ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਨਾਰੀ ਸ਼ਕਤੀ ਫੈਡਰੇਸ਼ਨ ਇੰਡੀਆ ਦੀ ਕੌਮੀ ਪ੍ਰਧਾਨ ਸੰਤੋਸ਼ ਕੌਰ, ਪ੍ਰਧਾਨ ਅੰਮ੍ਰਿਤਪਾਲ ਸਿੰਘ ਸੋਂਧੀ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਇਸ ਮੌਕੇ ਨੌਜਵਾਨਾਂ ਨੇ 36 ਯੂਨਿਟ ਖ਼ੂਨਦਾਨ ਕੀਤਾ। ਇਸ ਮੌਕੇ ਬਾਬਾ ਨਿਰਮਲ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਦੀ ਤਰੱਕੀ ਲਈ ਆਪਣਾ ਖੂਨ ਦੇ ਕੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਤੱਤਪਰ ਰਹਿਣ ਅਤੇ ਭਾਈਚਾਰਕ ਏਕਤਾ ਲਈ ਪਿਆਰ ਅਤੇ ਸਤਿਕਾਰ ਦਾ ਪੈਗਾਮ ਘਰ-ਘਰ ਪਹੁੰਚਾ ਕੇ ਆਪਣਾ ਮਨੁੱਖਾ ਜਨਮ ਸਫਲ ਕਰਨ ਲਈ ਪ੍ਰੇਰਿਆ।