ਪ੍ਰੇਮ ਆਸ਼ਰਮ ਸਕੂਲ ਨੇ ਸਥਾਪਨਾ ਦਿਵਸ ਮਨਾਇਆ
04:28 AM May 15, 2025 IST
ਪੱਤਰ ਪ੍ਰੇਰਕ
ਅੰਮ੍ਰਿਤਸਰ, 14 ਮਈ
ਪ੍ਰੇਮ ਆਸ਼ਰਮ ਹਾਈ ਸਕੂਲ ਬੇਰੀ ਗੇਟ ਦਾ 92 ਵਾਂ ਸਥਾਪਨਾ ਦਿਵਸ ਸਕੂਲ ਵਿਖੇ ਮਨਾਇਆ ਗਿਆ। ਇਸ ਮੌਕੇ ਹਵਨ ਯੱਗ ਹੋਇਆ,ਜਿਸ ਵਿੱਚ ਸਕੂਲ ਦੇ ਪ੍ਰਬੰਧਕੀ ਬੋਰਡ ਦੇ ਸਮੂਹ ਮੈਂਬਰ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ। ਸਕੂਲ ਦੇ ਡਾਇਰੈਕਟਰ ਸ੍ਰੀ ਪ੍ਰਦੀਪ ਸਰੀਨ ਨੇ ਕਿਹਾ ਕਿ ਹਰ ਵਿਅਕਤੀ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦੀ ਪਾਲਣਾ ਕਰਕੇ ਆਪਣੀ ਮੰਜ਼ਿਲ ਹਾਸਿਲ ਕਰ ਸਕਦਾ ਹੈ। ਸਕੂਲ ਦੀ ਪ੍ਰਬੰਧਕ ਸੁਮਨ ਸਰੀਨ ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਅਰੁਣ ਖੰਨਾ ਨੇ ਬੱਚਿਆਂ ਨੂੰ ਸਮੇਂ ਦੇ ਪਾਬੰਦ ਬਣਨ ਲਈ ਪ੍ਰੇਰਿਤ ਕੀਤਾ।
Advertisement
Advertisement