ਪ੍ਰਿਯੰਕਾ ਗਾਂਧੀ ਦਾ ਕਾਫ਼ਿਲਾ ਰੋਕਣ ਦੇ ਦੋਸ਼ ਹੇਠ ਯੂਟਿਊਬਰ ਗ੍ਰਿਫ਼ਤਾਰ
05:03 AM Apr 01, 2025 IST
ਤ੍ਰਿਸ਼ੂਰ, 31 ਮਾਰਚ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਕਾਫਲਾ ਰੋਕਣ ਦੇ ਦੋਸ਼ ਹੇਠ ਯੂਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੰਨੁਥੀ ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਐਲਾਨਾਡੂ ਨਿਵਾਸੀ ਅਨੀਸ਼ ਅਬਰਾਹਮ ਨੂੰ ਹਿਰਾਸਤ ’ਚ ਲਿਆ ਤੇ ਬਾਅਦ ਵਿਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਰਾਤ ਤਕਰੀਬਨ ਸਾਢੇ ਨੌਂ ਵਜੇ ਮੰਨੁਥੀ ਬਾਈਪਾਸ ਜੰਕਸ਼ਨ ਨੇੜੇ ਵਾਪਰੀ ਜਦੋਂ ਪ੍ਰਿਯੰਕਾ ਗਾਂਧੀ ਮੱਲਾਪੁਰਮ ਤੋਂ ਕੋਚੀ ਹਵਾਈ ਅੱਡੇ ਜਾ ਰਹੀ ਸੀ। -ਪੀਟੀਆਈ
Advertisement
Advertisement