ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਦਰਸ਼ਨ: ਟਰੰਪ ਨੇ ਮੈਰੀਨ ਤੇ ਨੈਸ਼ਨਲ ਗਾਰਡ ਦੇ ਜਵਾਨਾਂ ਦੀ ਲਾਸ ਏਂਜਲਸ ’ਚ ਨਫ਼ਰੀ ਵਧਾਈ

04:31 AM Jun 11, 2025 IST
featuredImage featuredImage
ਸਾਂ ਫਰਾਂਸਿਸਕੋ ’ਚ ਪਰਵਾਸੀਆਂ ਖ਼ਿਲਾਫ਼ ਨੀਤੀ ਦਾ ਵਿਰੋਧ ਕਰਦੇ ਮੁਜ਼ਾਹਰਾਕਾਰੀ। -ਫੋਟੋ: ਏਪੀ
ਲਾਸ ਏਂਜਲਸ, 10 ਜੂਨ
Advertisement

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਲਾਸ ਏਂਜਲਸ ਵਿੱਚ ਕੌਮੀ ਸੁਰੱਖਿਆ ਬਲਾਂ ਦੀ ਨਫ਼ਰੀ ਵਧਾ ਦਿੱਤੀ ਹੈ। ਉਨ੍ਹਾਂ ਦੇ ਆਦੇਸ਼ ਮਗਰੋਂ ਮੈਰੀਨ ਕੋਰ ਦੇ 700 ਅਤੇ ਨੈਸ਼ਨਲ ਗਾਰਡ ਦੇ 2,000 ਹੋਰ ਜਵਾਨ ਲਾਸ ਏਂਜਲਸ ਵਿੱਚ ਤਾਇਨਾਤ ਕੀਤੇ ਗਏ ਹਨ। ਕੈਲੀਫੋਰਨੀਆ ਨੇ ਸੂਬੇ ਵਿੱਚ ਸੰਘੀ ਫੌਜਾਂ ਦੀ ਨਫ਼ਰੀ ਵਧਾਏ ਜਾਣ ਦਾ ਵਿਰੋਧ ਕੀਤਾ ਹੈ। ਸੂਬੇ ਦੇ ਅਟਾਰਨੀ ਜਨਰਲ ਰੌਬ ਬੌਂਟਾ ਨੇ ਨੈਸ਼ਨਲ ਗਾਰਡ ਫੌਜਾਂ ਦੀ ਤਾਇਨਾਤੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਨੇ ਸੂਬੇ ਦੀ ਪ੍ਰਭੂਸੱਤਾ ਨੂੰ ਕੁਚਲਿਆ ਹੈ।

ਬੌਂਟਾ ਨੇ ਕਿਹਾ, ‘‘ਅਸੀਂ ਰਾਸ਼ਟਰਪਤੀ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਕੈਲੀਫੋਰਨੀਆ ਵਿੱਚ ਨੈਸ਼ਨਲ ਗਾਰਡ ਫੌਜਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਤਾਇਨਾਤ ਕਰਨ ਨੂੰ ਹਲਕੇ ਵਿੱਚ ਨਹੀਂ ਲੈ ਰਹੇ।’’ ਉਨ੍ਹਾਂ ਨੇ ਅਦਾਲਤ ਤੋਂ ਨੈਸ਼ਨਲ ਗਾਰਡ ਦੀ ਵਰਤੋਂ ਨੂੰ ਗੈਰ-ਕਾਨੂੰਨੀ ਐਲਾਨਣ ਅਤੇ ਤਾਇਨਾਤੀ ਨੂੰ ਰੋਕਣ ਲਈ ਰੋਕ ਲਾਉਣ ਦਾ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ। ਉਧਰ, ਟਰੰਪ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਨੈਸ਼ਨਲ ਗਾਰਡ ਜਵਾਨ ਤਾਇਨਾਤ ਨਾ ਕੀਤੇ ਹੁੰਦੇ ਤਾਂ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਜਾਂਦਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਮੈਰੀਨਾਂ ਨੂੰ ਇਮੀਗ੍ਰੇਸ਼ਨ ਏਜੰਟਾਂ ਸਮੇਤ ਸੰਘੀ ਜਾਇਦਾਦ ਅਤੇ ਕਰਮਚਾਰੀਆਂ ਦੀ ਰੱਖਿਆ ਲਈ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੈਂਟਾਗਨ ਨੇ ਕਿਹਾ ਕਿ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੰਘੀ ਫੌਜਾਂ ਦੀ ਤਾਇਨਾਤੀ ’ਤੇ 13.4 ਕਰੋੜ ਅਮਰੀਕੀ ਡਾਲਰ ਖਰਚ ਹੋਣਗੇ।

Advertisement

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਅਧਿਕਾਰੀਆਂ ਨੇ ਵੀ ਸੂਬੇ ਵਿੱਚ ਸੰਘੀ ਫੌਜਾਂ ਦੀ ਨਫ਼ਰੀ ਵਧਾਏ ਜਾਣ ਦਾ ਵਿਰੋਧ ਕੀਤਾ ਹੈ। ਪੁਲੀਸ ਮੁਖੀ ਦਾ ਕਹਿਣਾ ਹੈ ਕਿ ਇਸ ਨਾਲ ਵਿਰੋਧ ਪ੍ਰਦਰਸ਼ਨਾਂ ਨਾਲ ਨਜਿੱਠਣ ਵਿੱਚ ਮੁਸ਼ਕਲ ਪੈਦਾ ਹੋਵੇਗੀ। ਟਰੰਪ ਨੇ ਪਹਿਲਾਂ 2000 ਜਵਾਨਾਂ ਨੂੰ ਲਾਸ ਏਂਜਲਸ ਭੇਜਣ ਦਾ ਆਦੇਸ਼ ਦਿੱਤਾ ਸੀ। ਲਾਸ ਏਂਜਲਸ ਵਿੱਚ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਉਸ ਸਮੇਂ ਸ਼ੁਰੂ ਹੋਏ, ਜਦੋਂ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦਿਨ ਸ਼ਹਿਰ ਵਿੱਚ 40 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਹਾਲਾਂਕਿ, ਸੋਮਵਾਰ ਦੇ ਪ੍ਰਦਰਸ਼ਨ ਦੌਰਾਨ ਜ਼ਿਆਦਾ ਹੰਗਾਮਾ ਨਹੀਂ ਹੋਇਆ। ਹਜ਼ਾਰਾਂ ਲੋਕ ‘ਸਿਟੀ ਹਾਲ’ ਵਿੱਚ ਸ਼ਾਂਤੀਪੂਰਨ ਰੈਲੀ ਵਿੱਚ ਸ਼ਾਮਲ ਹੋਏ ਅਤੇ ਸੈਂਕੜਿਆਂ ਨੇ ਇੱਕ ਸੰਘੀ ਕੰਪਲੈਕਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਕੰਪਲੈਕਸ ਵਿੱਚ ਉਹ ਹਿਰਾਸਤੀ ਕੇਂਦਰ ਵੀ ਸ਼ਾਮਲ ਹੈ, ਜਿੱਥੇ ਸ਼ਹਿਰ ਵਿੱਚ ਛਾਪੇ ਮਗਰੋਂ ਕੁੱਝ ਪਰਵਾਸੀਆਂ ਨੂੰ ਰੱਖਿਆ ਗਿਆ ਹੈ। -ਏਪੀ

ਜਨਤਕ ਸੁਰੱਖਿਆ ਖ਼ਤਰੇ ’ਚ ਪਾ ਰਹੇ ਨੇ ਟਰੰਪ: ਗਵਰਨਰ

ਮੇਅਰ ਕੈਰੇਨ ਬਾਸ ਅਤੇ ਗਵਰਨਰ ਗੈਵਿਨ ਨਿਊਸਮ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਲਾਸ ਏਂਜਲਸ ਦੀ ਸਥਿਤੀ ਬਾਰੇ ਜੋ ਦੱਸਿਆ ਗਿਆ, ਉਹ ਸਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਟਰੰਪ ਫ਼ੌਜੀ ਤਾਇਨਾਤ ਕਰ ਕੇ ਜਨਤਕ ਸੁਰੱਖਿਆ ਖ਼ਤਰੇ ਵਿੱਚ ਪਾ ਰਹੇ ਹਨ, ਜਦਕਿ ਪੁਲੀਸ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਮਦਦ ਦੀ ਲੋੜ ਨਹੀਂ ਹੈ। ਗਵਰਨਰ ਨਿਊਸਮ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਸਾਂਝੀ ਕਰ ਕੇ ਟਰੰਪ ਦੇ ਇਸ ਕਦਮ ਨੂੰ ਲਾਪ੍ਰਵਾਹੀ ਵਾਲਾ ਅਤੇ ਸਥਾਨਕ ਬਲਾਂ ਲਈ ਅਪਮਾਨਜਨਕ ਕਰਾਰ ਦਿੱਤਾ। -ਏਪੀ

 

Advertisement