ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਪਸਿਕੋ ਕਾਮਿਆਂ ਵੱਲੋਂ ਮੁਜ਼ਾਹਰਾ

04:32 AM Dec 12, 2024 IST
ਭਵਾਨੀਗੜ੍ਹ ਨੇੜੇ ਪੈਪਸਿਕੋ ਚੰਨੋ ਦੇ ਗੇਟ ਅੱਗੇ ਰੋਸ ਪ੍ਰਗਟਾਉਂਦੇ ਹੋਏ ਕਾਮੇ।
ਮੇਜਰ ਸਿੰਘ ਮੱਟਰਾਂ
Advertisement

ਭਵਾਨੀਗੜ੍ਹ, 11 ਦਸੰਬਰ

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਪੈਪਸਿਕੋ ਵਰਕਰਜ਼ ਯੂਨੀਅਨ ਏਟਕ ਚੰਨੋਂ ਨੇ ਸਰਕਾਰਾਂ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਖਿਲਾਫ਼ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂਮਾਜਰਾ, ਮੀਤ ਪ੍ਰਧਾਨ ਵੀਰਦਵਿੰਦਰ ਸਿੰਘ ਗਾਜੇਵਾਸ, ਖਜ਼ਾਨਚੀ ਰਘੁਵੀਰ ਸਿੰਘ ਅਤੇ ਪ੍ਰੈਸ ਸਕੱਤਰ ਹਰੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਲਗਾਤਾਰ ਲੋਕਾਂ ਦੇ ਜਮਹੂਰੀ ਹੱਕਾਂ ’ਤੇ ਡਾਕਾ ਮਾਰ ਰਹੀਆਂ ਹਨ ਅਤੇ ਸਰਮਾਏਦਾਰਾਂ ਲਈ ਵੱਧ ਮੁਨਾਫੇ ਖੱਟਣ ਅਤੇ ਬੇਖੌਫ ਲੁੱਟ ਕਰਨ ਦਾ ਰਾਹ ਪੱਧਰਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪੁਰਾਣੇ ਕਿਰਤ ਕਾਨੂੰਨਾਂ ਨੂੰ ਸੋਧ ਕੇ ਚਾਰ ਨਵੇਂ ਕਿਰਤ ਕੋਡ ਲਿਆਂਦੇ ਗਏ ਹਨ ਜੋ ਮਜ਼ਦੂਰਾਂ-ਕਿਰਤੀਆਂ ਦੇ ਨਿਗੂਣੇ ਕਿਰਤ ਹੱਕਾਂ ਉੱਤੇ ਵੱਡੇ ਕੱਟ ਲਾਉਣ ਦਾ ਸਾਧਨ ਹਨ। ਇਸੇ ਤਰ੍ਹਾਂ ਪਿਛਲੇ ਦਿਨੀਂ ਬ੍ਰਿਟਿਸ਼ ਹਕੂਮਤ ਦੇ ਸਮੇਂ ਤੋਂ ਚੱਲੇ ਆ ਰਹੇ ਫੌਜਦਾਰੀ ਕਾਨੂੰਨਾਂ ਨੂੰ ਸੋਧਣ ਦੇ ਨਾਂ ਹੇਠ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨ ਪਹਿਲੇ ਕਾਨੂੰਨਾਂ ਤੋਂ ਹੋਰ ਵੀ ਵੱਧ ਜਾਬਰ ਅਤੇ ਲੋਕ ਵਿਰੋਧੀ ਹਨ।

Advertisement

ਇਸ ਮੌਕੇ ਫਲਸਤੀਨ ਵਿਰੁੱਧ ਅਮਰੀਕੀ ਸਾਮਰਾਜ ਦੇ ਥਾਪੜੇ ਨਾਲ ਜਾਰੀ ਨਿਹੱਕੀ ਜੰਗ, ਉੱਤਰ ਪ੍ਰਦੇਸ਼ ਵਿੱਚ ਐਸਮਾ ਲਾਗੂ ਕਰਕੇ ਹੜਤਾਲਾਂ ਉੱਤੇ ਰੋਕ ਲਾਉਣ ਤੇ ਸੰਭਲ ਵਿੱਚ ਮਸਜਿਦ-ਮੰਦਿਰ ਵਿਵਾਦ ਛੇੜ ਕੇ ਮੁਸਲਮਾਨਾਂ ਵਿਰੁੱਧ ਹਿੰਸਾ ਭੜਕਾਉਣ ਤੇ ਸ਼ਾਂਤੀਪੂਰਨ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਜਬਰ ਦੇ ਵਿਰੋਧ ’ਚ ਮਤੇ ਪਾਸ ਕੀਤੇ ਗਏ।

Advertisement