ਪੂਤਿਨ ਅਤੇ ਜ਼ੇਲੈਂਸਕੀ ਦੇ ਰਵੱਈਏ ਤੋਂ ਟਰੰਪ ਨਿਰਾਸ਼
ਵਾਸ਼ਿੰਗਟਨ, 31 ਮਾਰਚ
ਰੂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਨੂੰ ਲੈ ਕੇ ਕਿਸੇ ਸਹਿਮਤੀ ’ਤੇ ਨਾ ਪਹੁੰਚਣ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਨਿਰਾਸ਼ਾ ਪ੍ਰਗਟ ਕਰਦਿਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਦੇ ਰਵੱਈਏ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਜੰਗਬੰਦੀ ਸਮਝੌਤੇ ਵੱਲ ਅਗਾਂਹ ਵਧ ਰਹੇ ਹਨ ਪਰ ਦੋਵੇਂ ਆਗੂਆਂ ਵਿਚਕਾਰ ਬਹੁਤ ਜ਼ਿਆਦਾ ਨਫ਼ਰਤ ਹੈ। ਇਹ ਇਕ ਨਵਾਂ ਸੰਕੇਤ ਹੈ ਕਿ ਵਾਰਤਾ ਰਾਹੀਂ ਟਰੰਪ ਫੌਰੀ ਮਸਲੇ ਦਾ ਨਿਬੇੜਾ ਨਹੀਂ ਕਰ ਸਕਦੇ ਹਨ ਜਿਸ ਦਾ ਉਨ੍ਹਾਂ ਆਪਣੇ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ। ਟਰੰਪ ਨੇ ਫਲੋਰਿਡਾ ’ਚ ਆਪਣੇ ਨਿੱਜੀ ਕਲੱਬ ਮਾਰ-ਏ-ਲਾਗੋ ’ਚ ‘ਐੱਨਬੀਸੀ ਨਿਊਜ਼’ ਨਾਲ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਜ਼ੇਲੈਂਸਕੀ ਦੀ ਭਰੋਸੇਯੋਗਤਾ ’ਤੇ ਪੂਤਿਨ ਵੱਲੋਂ ਸਵਾਲ ਚੁੱਕੇ ਜਾਣ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਉਹ ਰੂਸ ’ਤੇ ਨਵੀਆਂ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰਨਗੇ। ਅਜਿਹਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਟਰੰਪ, ਪੂਤਿਨ ਦੀ ਆਲੋਚਨਾ ਕਰਦੇ ਹਨ ਅਤੇ ਉਨ੍ਹਾਂ ਪਹਿਲਾਂ ਖੁਦ ਹੀ ਜ਼ੇਲੈਂਸਕੀ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕੇ ਸਨ। ਉਂਜ ਉਨ੍ਹਾਂ ਪੂਤਿਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਪਰ ਸੁਰ ਨਰਮ ਹੀ ਰੱਖੇ। -ਏਪੀ
ਨਾਟੋ ਮੈਂਬਰ ਨਹੀਂ ਬਣ ਸਕੇਗਾ ਯੂਕਰੇਨ: ਟਰੰਪ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਬਿਹਤਰ ਸੁਰੱਖਿਆ ਗਾਰੰਟੀਆਂ ਲਈ ਸੌਦੇ ਬਾਰੇ ਮੁੜ ਤੋਂ ਗੱਲਬਾਤ ਕਰਨਾ ਚਾਹੁੰਦੇ ਹਨ।
