ਪੁਲੀਸ ਵੱਲੋਂ ਵਿਸ਼ਨੂੰ ਗਾਰਡਨ ਕਲੋਨੀ ’ਚ ਛਾਪਾ
ਯਮੁਨਾਨਗਰ: ਪੁਲੀਸ ਨੇ ਜਗਾਧਰੀ ਦੇ ਵਿਸ਼ਨੂੰ ਗਾਰਡਨ ਕਲੋਨੀ ਵਿੱਚ ਇੱਕ ਘਰ ‘ਤੇ ਛਾਪਾ ਮਾਰਿਆ ਅਤੇ ਦੇਹ ਵਪਾਰ ਦੇ ਸ਼ੱਕ ਹੇਠ ਪੁੱਛ-ਪੜਤਾਲ ਤਿੰਨ ਔਰਤਾਂ ਨੂੰ ਹਿਰਾਸਤ ਵਿੱਚ ਲਿਆ। ਸਥਾਨਕ ਕਲੋਨੀ ਵਾਸੀਆਂ ਨੇ ਔਰਤਾਂ ‘ਤੇ ਸ਼ਰਾਬ ਪੀਣ ਅਤੇ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ ਜਿਸ ਦੇ ਚੱਲਦਿਆਂ ਪੁਲੀਸ ਤਿੰਨੋਂ ਔਰਤਾਂ ਨੂੰ ਜਾਂਚ ਲਈ ਆਪਣੇ ਨਾਲ ਥਾਣੇ ਲੈ ਗਈ। ਮੌਕੇ ਤੋਂ ਇੱਕ ਆਲਟੋ ਕਾਰ ਵੀ ਬਰਾਮਦ ਕੀਤੀ ਗਈ ਹੈ। ਜਗਾਧਰੀ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਅੱਜ ਡਾਇਲ 112 ਤੋਂ ਸੂਚਨਾ ਮਿਲਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਉਕਤ ਕਲੋਨੀ ਦੇ ਇੱਕ ਘਰ ਵਿੱਚ ਰਹਿਣ ਵਾਲੀਆਂ ਤਿੰਨ ਔਰਤਾਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲੈ ਲਿਆ। ਔਰਤਾਂ ਨੇ ਆਪਣੀ ਪਛਾਣ ਨਹੀਂ ਦੱਸੀ ਅਤੇ ਨਾ ਹੀ ਕੋਈ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਥਾਨਕ ਕਲੋਨੀ ਦੀਆਂ ਔਰਤਾਂ ਨੇ ਇਸ ਘਰ ਵਿੱਚ ਰਹਿਣ ਵਾਲੀਆਂ ਔਰਤਾਂ ‘ਤੇ ਸ਼ਰਾਬ ਪੀਣ, ਦੇਹ ਵਪਾਰ ਤੇ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ ਹੈ ਪਰ ਮੌਕੇ ਤੋਂ ਅਜਿਹਾ ਕੋਈ ਸਬੂਤ ਮਿਲਿਆ। ਔਰਤਾਂ ਨੂੰ ਪੁੱਛ-ਪੜਤਾਲ ਲਈ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ