ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਏਯੂ ਵਿੱਚ ਕਿਸਾਨ ਕਲੱਬ ਦਾ ਸਿਖਲਾਈ ਕੈਂਪ

05:50 AM Jan 03, 2025 IST
ਕਿਸਾਨ ਕਲੱਬ ਦੇ ਸਿਖਲਾਈ ਕੈਂਪ ਵਿੱਚ ਹਾਜ਼ਰ ਕਿਸਾਨ, ਮਾਹਿਰ ਤੇ ਹੋਰ ਅਧਿਕਾਰੀ।
ਖੇਤਰੀ ਪ੍ਰਤੀਨਿਧਲੁਧਿਆਣਾ 2 ਜਨਵਰੀ
Advertisement

ਪੀਏਯੂ ਕਿਸਾਨ ਕਲੱਬ ਨੇ ਅੱਜ ਸਕਿੱਲ ਡਵੈਲਪਮੈਂਟ ਸੈਂਟਰ ਵਿੱਚ ਕਲੱਬ ਦੇ ਮੈਂਬਰਾਂ ਲਈ ਮਹੀਨਾਵਾਰ ਸਿਖਲਾਈ ਕੈਂਪ ਲਾਇਆ। ਡਾਇਰੈਕਟੋਰੇਟ ਪਾਸਾਰ ਸਿੱਖਿਆ ਦੀ ਅਗਵਾਈ ਹੇਠ ਲਾਏ ਗਏ ਇਸ ਸਿਖਲਾਈ ਕੈਂਪ ਵਿੱਚ ਕੁੱਲ 75 ਕਿਸਾਨ ਮੈਂਬਰ ਸ਼ਾਮਲ ਹੋਏ। ਕੀਟ ਵਿਗਿਆਨੀ ਡਾ. ਰਵਿੰਦਰ ਸਿੰਘ ਚੰਦੀ ਨੇ ਹਾੜੀ ਦੀਆਂ ਫਸਲਾਂ ਵਿੱਚ ਲੱਗਣ ਵਾਲੇ ਵੱਖ-ਵੱਖ ਕੀੜਿਆਂ, ਸੁੰਡੀਆਂ ਅਤੇ ਉਨ੍ਹਾਂ ਦੀ ਢੁਕਵੀਂ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਫਲ ਵਿਗਿਆਨ ਤੋਂ ਡਾ. ਗੁਰਤੇਗ ਸਿੰਘ ਨੇ ਕਿਸਾਨਾਂ ਨੂੰ ਫਲਾਂ ਦੇ ਬੂਟਿਆਂ ਦੀ ਵਿਉਂਤਬੰਦੀ ਤੇ ਕਾਂਟ-ਛਾਂਟ ਬਾਰੇ ਦੱਸਿਆ। ਜੰਗਲਾਤ ਅਤੇ ਕੁਦਰਤੀ ਸਰੋਤਾਂ ਦੇ ਵਿਭਾਗ ਤੋਂ ਡਾ. ਅਰਸ਼ਪ੍ਰੀਤ ਕੌਰ ਨੇ ਵਣ ਖੇਤੀ ਦੇ ਨਾਲ ਬੀਜਣ ਵਾਲੀਆਂ ਫਸਲਾਂ ’ਚ ਪਾਪੂਲਰ ਤੇ ਸਫੈਦੇ ਲਗਾਉਣ ਦਾ ਸਹੀ ਸਮਾਂ, ਫਾਸਲਾਂ, ਦਿਸ਼ਾ ਤੇ ਵਿਧੀ ਤੋਂ ਜਾਣੂ ਕਰਵਾਇਆ।

ਸਬਜ਼ੀ ਵਿਗਿਆਨ ਵਿਭਾਗ ਤੋਂ ਡਾ. ਜ਼ੀਫਨਵੀਰ ਸਿੰਘ ਖੋਸਾ ਨੇ ਕਿਸਾਨਾਂ ਨੂੰ ਪਿਆਜ ਦੀਆਂ ਪੀਏਯੂ ਵੱਲੋਂ ਸਿਫਾਰਸ਼ ਵੱਖ-ਵੱਖ ਕਿਸਮਾਂ ਦੀ ਪਨੀਰੀ ਬੀਜਣ ਤੋਂ ਲੇ ਕੇ ਪੁਟਾਈ ਤੋਂ ਜਾਣੂੰ ਕਰਵਾਇਆ। ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਤੋਂ ਡਾ. ਸੁਰਿੰਦਰ ਕੌਰ ਸੰਧੂ ਨੇ ਕਿਸਾਨਾਂ ਨੂੰ ਮੱਕੀ ਦੀਆਂ ਪੀਏਯੂ ਵਲੋਂ ਸਿਫਾਰਸ਼ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਪੀਏਯੂ ਕਿਸਾਨ ਕਲੱਬ ਦਾ ਕੈਲੰਡਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਗੋਸਲ ਨੇ ਕਿਹਾ ਕਿ ਕਿਸਾਨ ਪੀਏਯੂ ਦੀ ਜੀਵਨ ਰੇਖਾ ਹਨ ਅਤੇ ਇਹ ਉਨ੍ਹਾਂ ਦੇ ਲੰਬੇ ਸਮੇਂ ਤੋਂ ਪੀਏਯੂ ਉੱਪਰ ਭਰੋਸੇ ਨੇ ਕਿਸਾਨੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਸਕਿੱਲ ਡਵੈਲਪਮੈਂਟ ਦੀ ਐਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਵੀ ਮੌਜੂਦ ਰਹੇ। ਕਲੱਬ ਦੇ ਸਕੱਤਰ ਸਤਵੀਰ ਸਿੰਘ ਨੇ ਮਾਹਰਾਂ ਅਤੇ ਕਲੱਬ ਦੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਕਲੱਬ ਦੇ ਪ੍ਰਧਾਨ ਮਨਪ੍ਰੀਤ ਗਰੇਵਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੰਚਾਰ ਕੇਂਦਰ ਦੇ ਵਰਿੰਦਰ ਸਿੰਘ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਸਮੁੱਚਾ ਸਮਾਗਮ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ।

Advertisement

 

Advertisement