ਖੇਤਰੀ ਪ੍ਰਤੀਨਿਧਲੁਧਿਆਣਾ, 5 ਦਸੰਬਰਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅੱਜ ਸਥਾਨਕ ਕਨਫੈੱਡਰੇਸ਼ਨ ਦਫ਼ਤਰ ਵਿੱਚ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਨਵੇਂ ਸਾਲ 2025 ਨੂੰ ਜੀ ਆਇਆਂ ਕਹਿਣ ਅਤੇ ਹੋਰ ਜਥੇਬੰਦਕ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕਰਨ ਸਬੰਧੀ ਵਿਚਾਰ-ਵਿਟਾਂਦਰਾ ਕੀਤਾ ਗਿਆ। ਐਸੋਸੀਏਸ਼ਨ ਦੇ ਸੀਨੀਅਰ ਉੱਪ ਪ੍ਰਧਾਨ ਜਸਵੰਤ ਜ਼ੀਰਖ ਨੇ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ ਜਨਰਲ ਸਕੱਤਰ ਆਸਾ ਸਿੰਘ, ਸਵਰਨ ਸਿੰਘ ਰਾਣਾ, ਤਰਸੇਮ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ, ਨਛੱਤਰ ਸਿੰਘ, ਕੁਲਵੰਤ ਸਿੰਘ ਤੇ ਹੋਰ ਕਮੇਟੀ ਮੈਂਬਰਾਂ ਦੇ ਪ੍ਰਬੰਧਾਂ ਹੇਠ ਇਸ ਵਾਰ ਵੀ ਨਵੇਂ ਸਾਲ ’ਤੇ 7, 8 ਤੇ 9 ਜਨਵਰੀ ਨੂੰ ਸਥਾਨਕ ਗੁਰਦੁਵਾਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਉਣਾ ਤੈਅ ਕੀਤਾ ਗਿਆ। ਅਖੀਰਲੇ ਦਿਨ ਇੱਥੇ ਖੁੱਲ੍ਹਾ ਲੰਗਰ ਚਲਾਇਆ ਜਾਵੇਗਾ ਉੱਥੇ 80 ਸਾਲ ਦੀ ਉਮਰ ਪਾਰ ਕਰ ਚੁੱਕੇ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਹਰ ਸਾਲ ਵਾਂਗ ਇਤਿਹਾਸਕ ਤੇ ਧਾਰਮਿਕ ਥਾਵਾਂ ਦੀਆਂ ਜੋ ਦੋ ਯਾਤਰਾਵਾਂ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾਂਦੀਆਂ ਹਨ, ਉਹ ਜਾਰੀ ਰੱਖੀਆਂ ਜਾਣਗੀਆਂ। ਮੈਂਬਰਾਂ ਦੀਆਂ ਪੈਨਸ਼ਨ ਅਤੇ ਹੋਰ ਸਬੰਧਤ ਸਮੱਸਿਆਵਾਂ ਦੇ ਹੱਲ ਸਬੰਧੀ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਮੀਟਿੰਗ ਵਿੱਚ ਉਪਰੋਕਤ ਮੈਂਬਰ ਸਮੇਤ ਐੱਮਐੱਸ ਪਰਮਾਰ, ਤਜਿੰਦਰ ਮਹਿੰਦਰੂ, ਸੀਐੱਲ ਜਿੰਦਲ, ਰਾਮਚੰਦ, ਇੰਦਰ ਸੈਨ ਤੇ ਕਾਰਜਕਾਰਨੀ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।