ਪੀਆਰਟੀਸੀ ਕੰਡਕਟਰ ਵੱਲੋਂ ਖ਼ੁਦਕੁਸ਼ੀ
04:39 AM Mar 29, 2025 IST
ਰਵਿੰਦਰ ਰਵੀ
ਬਰਨਾਲਾ, 28 ਮਾਰਚ
ਪੀਆਰਟੀਸੀ ਬਰਨਾਲਾ ਡਿਪੂ ਦੇ ਕੰਡਕਟਰ ਹਾਕਮ ਸਿੰਘ ਵਾਸੀ ਪਿੰਡ ਸੇਖਾ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਤੋਂ ਕਥਿਤ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪੁੱਤਰ ਅਨਮੋਲ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ ਕੰਡਕਟਰ ਹਾਕਮ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਪਿਤਾ ਨੂੰ ਪ੍ਰੇਸ਼ਾਨੀ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਪੀਆਰਟੀਸੀ ਬਰਨਾਲਾ ਡਿੱਪੂ ਦੇ ਫਲਾਇੰਗ ਅਫ਼ਸਰ (ਸਬ ਇੰਸਪੈਕਟਰ) ਹਰਜੀਤ ਸਿੰਘ, ਚੀਫ ਇੰਸਪੈਕਟਰ ਪੀਆਰਟੀਸੀ ਬਰਨਾਲਾ ਸੁਖਪਾਲ ਸਿੰਘ, ਚੀਫ ਇੰਸਪੈਕਟਰ ਹਰਪ੍ਰੀਤ ਸਿੰਘ ਗਰੇਵਾਲ ਪੀਆਰਟੀਸੀ ਲੁਧਿਆਣਾ ਤੇ ਸਬ ਇੰਸਪੈਕਟਰ ਸੰਗਰੂਰ ਡਿਪੂ ਦਲਜੀਤ ਸਿੰਘ ਉਸ ਤੋਂ ਪੈਸਿਆਂ ਦੀ ਮੰਗ ਕਰਦੇ ਹਨ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਇਨ੍ਹਾਂ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ।
Advertisement
Advertisement