ਪਿੰਡ ਵਾਂਦਰ ਜਟਾਣਾ ’ਚ ਮੀਟਿੰਗ ਦੌਰਾਨ ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਜਨਵਰੀ
ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਕੀਤੇ ਉਪਾਰਲਿਆਂ ਸਦਕਾ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਬੁਢਲਾਡਾ ਵਿੱਚ ਸਾਇੰਸ ਗਰੁੱਪ ਦੀ ਮਨਜ਼ਰੀ ਪਹਿਲਾਂ ਮਿਲ ਗਈ ਸੀ ਅਤੇ ਹੁਣ ਇਸ ਸਾਇੰਸ ਗਰੁੱਪ ਲਈ 3 ਲੈਬਾਂ ਅਤੇ ਇੱਕ ਇਨਟੈਗਰੈਟਿਡ ਸਾਇੰਸ ਲੈਬ ਲਈ 60 ਲੱਖ ਰੁਪਏ ਗ੍ਰਾਂਟ ਜਾਰੀ ਹੋ ਗਈ ਹੈ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਅੱਜ ਸਕੂਲ ਵਿੱਚ ਇਸ ਸਬੰਧੀ ਉਸਾਰੀ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਵੀਨ ਕੁਮਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਭਜਨ ਸਿੰਘ (ਮਾਣਕ) ਵੀ ਮੌਜੂਦ ਸਨ। ਵਿਧਾਇਕ ਨੇ ਦੱਸਿਆ ਕਿ ਉਹ ਖੁਦ ਸਰਕਾਰੀ ਨੌਕਰੀ ’ਚ ਹੁੰਦਿਆਂ ਇਸ ਸਕੂਲ ਵਿੱਚ 10 ਸਾਲ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਇੰਸ ਗਰੁੱਪ ਆਉਣ ਨਾਲ ਇਲਾਕੇ ਦੇ ਬੁੱਧੀਜੀਵੀਆਂ ਅਤੇ ਆਮ ਵਿਦਿਆਰਥੀਆਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋੜਵੰਦ ਵਿਦਿਆਰਥੀ, ਜੋ ਮਹਿੰਗੀ ਵਿੱਦਿਆ ਨਹੀਂ ਲੈ ਸਕਦੇ ਸਨ, ਉਨ੍ਹਾਂ ਨੂੰ ਸਾਇੰਸ ਗਰੁੱਪ ਦੀ ਪੜ੍ਹਾਈ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।