ਜਸਵੰਤ ਸਿੰਘ ਜੱਸਾ ਮੈਮੋਰੀਅਲ ਕਲੱਬ ਨੇ ਖੇਡ ਮੇਲਾ ਕਰਵਾਇਆ
ਮਾਲੇਰਕੋਟਲਾ, 2 ਦਸੰਬਰ
ਇੱਥੋਂ ਦੇ ਪਿੰਡ ਮੰਡੀਆਂ ਵਿੱਚ ਸਰਦਾਰ ਜਸਵੰਤ ਸਿੰਘ ਜੱਸਾ ਮੈਮੋਰੀਅਲ ਐਂਡ ਵੈੱਲਫੇਅਰ ਕਲੱਬ ਮੰਡੀਆਂ ਵੱਲੋਂ ਕਰਵਾਏ 19ਵੇਂ ਦੋ ਰੋਜ਼ਾ ਖੇਡ ਮੇਲੇ ਦੌਰਾਨ ਕਬੱਡੀ ਇੱਕ ਪਿੰਡ ਓਪਨ ਦੇ ਮੁਕਾਬਲਿਆਂ ਵਿੱਚ 24 ਅਤੇ 52 ਕਿੱਲੋ ਭਾਰ ਵਰਗ ਵਿੱਚ 12 ਟੀਮਾਂ ਨੇ ਹਿੱਸਾ ਲਿਆ। ਕਬੱਡੀ ਮੁਕਾਬਲਿਆਂ ਵਿੱਚ ਪਿੰਡ ਖੰਡੂਰ ਜੇਤੂ ਅਤੇ ਪਿੰਡ ਕਡਿਆਨਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਕਬੱਡੀ 52 ਕਿੱਲੋਗਰਾਮ ਭਾਰ ਵਰਗ ਦੇ ਮੁਕਾਬਲਿਆਂ ’ਚ ਪਿੰਡ ਦੋਦੜਾ ਦੀ ਟੀਮ ਪਹਿਲੇ ਅਤੇ ਪਿੰਡ ਮੰਡੀਆਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਖੇਡ ਮੇਲੇ ਦੌਰਾਨ ਰਵੀ ਟੂਸੇ ਅਤੇ ਕਾਲਾ ਧੀਰੋ ਮਾਜਰਾ ਨੂੰ ਬਿਹਤਰੀਨ ਧਾਵੀ ਅਤੇ ਸ਼ਿੰਦਾ ਖੰਡੂਰ ਤੇ ਮਨਦੀਪ ਬੈਂਸਾਂ ਨੂੰ ਬਿਹਤਰੀਨ ਜਾਫੀ ਐਲਾਨਿਆ ਗਿਆ। ਦੋ ਦਿਨਾਂ ਇਸ ਖੇਡ ਮੇਲੇ ਵਿੱਚ ਸੰਸਦ ਮੈਂਬਰ ਡਾ. ਅਮਰ ਸਿੰਘ, ਕੈਬਿਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਅਕਾਲੀ ਦਲ ਦੀ ਹਲਕਾ ਮਾਲੇਰਕੋਟਲਾ ਦੀ ਇੰਚਾਰਜ ਜ਼ਾਹਿਦਾ ਸੁਲੇਮਾਨ, ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸੰਗਰੂਰ, ਜਸਵੀਰ ਸਿੰਘ ਦਿਓਲ ਤੇ ਯੂਥ ਆਗੂ ਜਸਬੀਰ ਸਿੰਘ ਜੱਸੀ ਮੰਨਵੀ ਆਦਿ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਦੌਰਾਨ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਕਾਕਾ ਨਾਰੀਕੇ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਮੰਡੀਆਂ, ਮੀਤ ਪ੍ਰਧਾਨ ਜਸਵੀਰ ਸਿੰਘ ਬਾਜਵਾ, ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਖ਼ਜ਼ਾਨਚੀ ਤੇਜ ਪ੍ਰਤਾਪ ਮੰਡੀਆਂ, ਪਰਮਿੰਦਰ ਸਿੰਘ ਮਾਨ, ਪ੍ਰੈਸ ਸਕੱਤਰ ਪਰਮਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਗੁਰਮੀਤ ਸਿੰਘ ਨਾਰੀਕੇ ਤੇ ਸਹਾਇਕ ਜਨਰਲ ਸਕੱਤਰ ਬਿੱਕਰ ਸਿੰਘ ਖਾਨਪੁਰ ਆਦਿ ਨੇ ਸਾਰਿਆਂ ਦਾ ਧੰਨਵਾਦ ਕੀਤਾ।