ਪੱਤਰ ਪ੍ਰੇਰਕਜਗਰਾਉਂ, 14 ਦਸੰਬਰਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਿੰਡ ਚੌਕੀਮਾਨ ਵਿੱਚ ਸਮਾਜ ਸੇਵੀ ਮਰਹੂਮ ਬਾਬਾ ਭਾਨ ਸਿੰਘ ਧਾਲੀਵਾਲ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ ਪਿਛਲੇ ਵਰ੍ਹੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਉਸਾਰੇ ‘ਦੀਵਾਨ ਟੋਡਰ ਮੱਲ’ ਬੱਚਿਆਂ ਦੇ ਹਸਪਤਾਲ ਵਿੱਚ ਵਾਧਾ ਕਰਦੇ ਹੋਏ 16 ਦਸੰਬਰ ਨੂੰ ਇੱਕ ਵਿਸ਼ੇਸ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਪ੍ਰਬੰਧਕੀ ਮੰਡਲ ਦੇ ਆਗੂ ਮਨਜੀਤ ਸਿੰਘ ਧਾਲੀਵਾਲ ਯੂ.ਐਸ.ਏ ਨੇ ਦੱਸਿਆ ਕਿ ਇਸ ਮੌਕੇ ਅਖੰਡ ਪਾਠ ਦੇ ਭੋਗ ਪਾਉਣ ਮਗਰੋਂ ਮੁਫਤ ਡਾਇਲਸਿਸ ਮਸ਼ੀਨਾਂ ਤੇ ਈਸੀਜੀ ਲੈੱਬ ਦਾ ਉਦਘਾਟਨ ਕੀਤਾ ਜਾਵੇਗਾ।