ਪੱਤਰ ਪ੍ਰੇਰਕਚੇਤਨਪੁਰਾ, 4 ਜਨਵਰੀਥਾਣਾ ਝੰਡੇਰ ਦੀ ਪੁਲੀਸ ਵੱਲੋਂ ਐੱਸ.ਐੱਚ.ਓ. ਕਮਲਪ੍ਰੀਤ ਕੌਰ ਦੀ ਅਗਵਾਈ ਵਿੱਚ ਏ.ਐੱਸ.ਆਈ. ਅੰਗਰੇਜ਼ ਸਿੰਘ, ਏ.ਐੱਸ.ਆਈ. ਜਸਵੰਤ ਸਿੰਘ ’ਤੇ ਆਧਾਰਤ ਪੁਲੀਸ ਪਾਰਟੀ ਨੇ ਤਲਾਸ਼ੀ ਲਈ ਕੋਟਲੀ ਸੱਕਿਆਂ ਵਾਲੀ, ਜਗਦੇਵ ਕਲਾ ਮੋੜ ’ਤੇ ਨਾਕਾ ਲਗਾਇਆ ਹੋਇਆ ਸੀ। ਇਸ ਸਮੇਂ ਕਾਰ ਨੰਬਰ ਪੀਬੀ -02 ਬੀਜੀ- 9110 ਪਿੰਡ ਸੈਸਰੇ ਵੱਲੋਂ ਆ ਰਹੀ ਸੀ, ਜਿਸ ਨੂੰ ਰੋਕ ਕੇ ਕਾਰ ਚਲਾਉਣ ਵਾਲੇ ਦਾ ਨਾਂ ਪੁੱਛਿਆ ਗਿਆ ਜਿਸਦੇ ਚਾਲਕ ਨੇ ਆਪਣਾ ਨਾਂ ਗੌਤਮ ਉਰਫ ਅਜੇ ਵਾਸੀ ਸੈਂਸਰਾ ਖੁਰਦ ਦੱਸਿਆ। ਗੱਡੀ ਨੂੰ ਚੈੱਕ ਕਰਨ ’ਤੇ ਅਜੇ ਕੋਲੋਂ ਇੱਕ 32 ਬੋਰ ਦਾ ਨਾਜਾਇਜ਼ ਪਿਸਤੌਲ ਮੈਗਜੀਨ ਸਮੇਤ ਬਰਾਮਦ ਹੋਇਆ। ਥਾਣਾ ਝੰਡੇਰ ਦੀ ਪੁਲੀਸ ਵੱਲੋਂ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।