ਨੌਜਵਾਨ ਪਿਸਤੌਲ ਸਣੇ ਕਾਬੂ
05:58 AM Mar 31, 2025 IST
ਪੱਤਰ ਪ੍ਰੇਰਕ
Advertisement
ਫਗਵਾੜਾ, 30 ਮਾਰਚ
ਸਤਨਾਮਪੁਰਾ ਪੁਲੀਸ ਨੇ ਪਿਸਤੌਲ ਸਣੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਧਾਰਾ 484 ਤਹਿਤ ਕੇਸ ਦਰਜ ਕੀਤਾ ਹੈ। ਐੱਸਪੀ ਰੁਪਿੰਦਰ ਭੱਟੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸੰਦੀਪਕ ਡੇਵਿਡ ਉਰਫ਼ ਸੰਜੀਵ ਵਾਸੀ ਮੁਹੱਲਾ ਡੱਡੀਆਂ ਹਦੀਆਬਾਦ ਜੋ ਕਿ ਗੱਡੀਆਂ ਦੀ ਨੰਬਰ ਪਲੇਟ ਬਦਲ ਕੇ ਗੱਡੀ ’ਚ ਘੁੰਮਦਾ ਹੈ ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਤੇ ਉਸ ਨੇ ਨਾਜਾਇਜ਼ ਅਸਲਾ ਵੀ ਰੱਖਿਆ ਹੋਇਆ ਹੈ। ਉਸ ਨੂੰ ਪੁਲੀਸ ਨੇ ਮਹੇੜੂ ਲਾਗਿਉਂ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੌਲ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement