ਪਿਸਤੌਲ ਤੇ ਕਾਰਤੂਸ ਸਮੇਤ ਦੋ ਗ੍ਰਿਫ਼ਤਾਰ
05:37 AM Dec 12, 2024 IST
ਪੱਤਰ ਪ੍ਰੇਰਕ
ਕਾਲਾਂਵਾਲੀ, 11 ਦਸੰਬਰ
ਸੀ.ਆਈ.ਏ ਸਟਾਫ ਪੁਲੀਸ ਡੱਬਵਾਲੀ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਅਮਨ ਉਰਫ਼ ਬਾਣੀ ਵਾਸੀ ਖਿਉਵਾਲੀ ਅਤੇ ਵਿਕਾਸ ਨਹਿਰਾ ਵਾਸੀ ਨੂਹੀਆਂਵਾਲੀ ਨੂੰ ਨਾਜਾਇਜ਼ ਪਿਸਤੌਲ 315 ਬੋਰ ਅਤੇ ਇਕ ਕਾਰਤੂਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਸਿਧਾਂਤ ਜੈਨ ਨੇ ਦੱਸਿਆ ਕਿ 10 ਦਸੰਬਰ ਨੂੰ ਪੁਲੀਸ ਟੀਮ ਗਸ਼ਤ ਦੌਰਾਨ ਬੱਸ ਸਟੈਂਡ ਔਢਾਂ ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਅਮਨ ਉਰਫ਼ ਬਾਣੀ ਕੋਲ ਨਾਜਾਇਜ਼ ਪਿਸਤੌਲ ਹੈ। ਜਗਜੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਅਮਨ ਉਰਫ਼ ਬਾਣੀ ਨੂੰ ਪਿੰਡ ਖਿਉਵਾਲੀ ਨੂੰ ਔਢਾਂ ਰੋਡ ’ਤੇ ਨਾਜਾਇਜ਼ ਪਿਸਤੌਲ 315 ਬੋਰ ਅਤੇ ਇਕ ਕਾਰਤੂਸ ਸਮੇਤ ਕਾਬੂ ਕੀਤਾ। ਪੁਲੀਸ ਪੁੱਛਗਿੱਛ ਦੌਰਾਨ ਅਮਨ ਨੇ ਦੱਸਿਆ ਕਿ ਇਹ ਪਿਸਤੌਲ ਉਸ ਨੂੰ ਵਿਕਾਸ ਵਾਸੀ ਨੂਹੀਆਂਵਾਲੀ ਨੇ ਵੇਚਿਆ ਸੀ। ਪੁਲੀਸ ਨੇ ਦੋਵਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਔਢਾਂ ਥਾਣੇ ਵਿੱਚ ਕੇਸ ਦਰਜ ਕੀਤਾ ਕਰ ਲਿਆ ਹੈ।
Advertisement
Advertisement