ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਸਟਰ ਜਸ਼ਨ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ

04:27 AM Apr 06, 2025 IST

ਟ੍ਰਿਬਿਊਨ ਨਿਊਜ਼ ਸਰਵਿਸ
ਗੁਰਦਾਸਪੁਰ, 5 ਅਪਰੈਲ
ਗੁਰਾਦਾਸਪੁਰ ਪੁਲੀਸ ਨੇ ਆਪੂੰ ਬਣੇ ਪਾਸਟਰ ਜਸ਼ਨ ਗਿੱਲ ਨੂੰ ਗ੍ਰਿਫ਼ਤਾਰ ਕਰਨ ਲਈ ਅਫਸਰਾਂ ਦੀ ਟੀਮ ਗਠਿਤ ਕੀਤੀ ਹੈ। ਐੱਸਐੱਸਪੀ ਆਦਿੱਤਿਆ ਨੇ ਦੱਸਿਆ ਕਿ ਜਸ਼ਨ ਗਿੱਲ ਪੁਲੀਸ ਨੂੰ 2023 ’ਚ ਦਰਜ ਇੱਕ ਕੇਸ ’ਚ ਲੋੜੀਂਦਾ ਹੈ।
ਐੱਸਐੱਸਪੀ ਨੇ ਕਿਹਾ, ‘ਜਸ਼ਨ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ। ਅਸੀਂ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਮਹੀਨੇ ਗੁਰਦਾਸਪੁਰ ਅਦਾਲਤ ’ਚ ਚਲਾਨ ਪੇਸ਼ ਕੀਤਾ ਗਿਆ ਸੀ।’ ਇੱਕ ਵਿਅਕਤੀ ਨੇ ਜਸ਼ਨ ’ਤੇ ਆਪਣੀ 22 ਸਾਲਾ ਧੀ ਨਾਲ ਕਥਿਤ ਜਬਰ ਜਨਾਹ ਕਰਨ, ਉਸ ਨੂੰ ਗਰਭਵਤੀ ਕਰਨ ਅਤੇ ਗਰਭਪਾਤ ਕਰਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪਾਦਰੀ ਨੇ ਪੁਲੀਸ ਨੂੰ ਰਿਸ਼ਵਤ ਦਿੱਤੀ ਸੀ, ਇਸ ਲਈ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਐੱਸਐੱਸਪੀ ਨੇ ਹਾਲਾਂਕਿ ਇਨ੍ਹਾਂ ਟਿੱਪਣੀਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਉਸ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਜੋ ਉਸ ਸਮੇਂ ਬੀਸੀਏ ਦੀ ਵਿਦਿਆਰਥਣ ਸੀ, ਨੂੰ ਪਾਦਰੀ ਨੇ ਗੁਮਰਾਹ ਕੀਤਾ। ਪਾਦਰੀ ਉਸ ਨੂੰ ਗੁਰਦਾਸਪੁਰ-ਬਟਾਲਾ ਰੋਡ ਕੰਢੇ ਖੋਖਰ ਪਿੰਡ ’ਚ ਡਾਕਟਰ ਕੋਲ ਲੈ ਗਿਆ ਜਿੱਥੇ ਉਸ ਦਾ ਅਸੁਰੱਖਿਅਤ ਗਰਭਪਾਤ ਕੀਤਾ ਗਿਆ। ਲੜਕੀ ਨੂੰ ਜਦੋਂ ਤਕਲੀਫ ਹੋਈ ਤਾਂ ਉਸ ਅੰਮ੍ਰਿਤਸਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਘਟਨਾ 2023 ’ਚ ਹੋਈ ਸੀ ਪਰ ਪਾਦਰੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਕਿਹਾ, ‘ਮੈਨੂੰ ਬਹੁਤ ਧਮਕੀਆਂ ਮਿਲੀਆਂ। ਇਸ ਲਈ ਮੈਂ ਆਪਣਾ ਪਿੰਡ ਛੱਡ ਦਿੱਤਾ। ਮੈਂ ਆਪਣੀ ਧੀ ਲਈ ਨਿਆਂ ਚਾਹੁੰਦਾ ਹਾਂ। ਪੰਜਾਬ ਪੁਲੀਸ ਨੇ ਕੁਝ ਨਹੀਂ ਕੀਤਾ। ਮੈਂ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ। ਮੈਂ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ।’

Advertisement

Advertisement