ਪਾਕਿ ਨੇ ਭਾਰਤ ਨਾਲ ਟਕਰਾਅ ਬਾਰੇ ਪੱਖ ਰੱਖਣ ਲਈ ਵਫ਼ਦ ਵਿਦੇਸ਼ ਭੇਜੇ
04:27 AM Jun 03, 2025 IST
ਇਸਲਾਮਾਬਾਦ, 2 ਜੂਨ
Advertisement
ਪਾਕਿਸਤਾਨ ਨੇ ਭਾਰਤ ਨਾਲ ਹਾਲੀਆ ਟਕਰਾਅ ਮਗਰੋਂ ਕੌਮਾਂਤਰੀ ਹਮਾਇਤ ਹਾਸਲ ਕਰਨ ਅਤੇ ਦੋਵੇਂ ਮੁਲਕਾਂ ਵਿਚਕਾਰ ਸਮੱਸਿਆਵਾਂ ਦੇ ਨਿਬੇੜੇ ਲਈ ਵਾਰਤਾ ਦੀ ਅਹਿਮੀਅਤ ਦਰਸਾਉਣ ਲਈ ਅੱਜ ਆਪਣੇ ਦੋ ਵਫ਼ਦ ਵੱਖ ਵੱਖ ਮੁਲਕਾਂ ਲਈ ਭੇਜੇ ਹਨ। ਵਿਦੇਸ਼ ਦਫ਼ਤਰ ਨੇ ਬਿਆਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਨਿਰਦੇਸ਼ਾਂ ’ਤੇ ਉੱਚ ਪੱਧਰੀ ਬਹੁ-ਪਾਰਟੀ ਵਫ਼ਦ ਨਿਊਯਾਰਕ, ਵਾਸ਼ਿੰਗਟਨ ਡੀਸੀ, ਲੰਡਨ ਅਤੇ ਬ੍ਰਸੱਲਜ਼ ਦਾ ਦੌਰਾ ਕਰਨਗੇ। ਨੌਂ ਮੈਂਬਰੀ ਵਫ਼ਦ ਦੀ ਅਗਵਾਈ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਕਰ ਰਹੇ ਹਨ। ਵਫ਼ਦ ’ਚ ਸੰਘੀ ਮੰਤਰੀ ਮੁਸੱਦਿਕ ਮਲਿਕ, ਸਾਬਕਾ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਤੇ ਖੁੱਰਮ ਦਸਤਗੀਰ ਖ਼ਾਨ, ਸਾਬਕਾ ਮੰਤਰੀ ਸੱਯਦ ਫ਼ੈਸਲ ਅਲੀ ਸਬਜ਼ਵਾਰੀ ਤੇ ਸ਼ੈਰੀ ਰਹਿਮਾਨ, ਸੈਨੇਟਰ ਬੁਸ਼ਰਾ ਅੰਜੁਮ ਬੱਟ, ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਅਤੇ ਤਹਿਮੀਨਾ ਜੰਜੂਆ ਸ਼ਾਮਲ ਹਨ। ਇਕ ਹੋਰ ਵਫ਼ਦ ਮਾਸਕੋ ਦੇ ਦੌਰੇ ’ਤੇ ਰਵਾਨਾ ਹੋਇਆ ਹੈ। -ਪੀਟੀਆਈ
Advertisement
Advertisement