ਪਾਕਿਸਤਾਨੀ ਸੈਨਾ ਦੇ ਕੋਰ ਕਮਾਂਡਰਾਂ ਵੱਲੋਂ ਸੁਰੱਖਿਆ ਹਾਲਾਤ ਦੀ ਸਮੀਖਿਆ
03:22 AM May 03, 2025 IST
ਇਸਲਾਮਾਬਾਦ: ਪਾਕਿਸਤਾਨੀ ਸੈਨਾ ਦੇ ਕੋਰ ਕਮਾਂਡਰਾਂ ਨੇ ਅੱਜ ਇੱਥੇ ਭਾਰਤ ਨਾਲ ਹਾਲਾਤ ਦੀ ਸਮੀਖਿਆ ਲਈ ਮੀਟਿੰਗ ਕੀਤੀ ਅਤੇ ਕਿਸੇ ਵੀ ਹਮਲੇ ਤੋਂ ਦੇਸ਼ ਦੀ ਰਾਖੀ ਲਈ ਸੈਨਾ ਦਾ ਅਹਿਦ ਦੁਹਰਾਇਆ। ਪਾਕਿਸਤਾਨੀ ਥਲ ਸੈਨਾ ਦੇ ਮੁਖੀ ਜਨਰਲ ਅਸੀਮ ਮੁਨੀਰ ਨੇ ਰਾਵਲਪਿੰਡ ਸਥਿਤ ਜਨਰਲ ਹੈੱਡਕੁਆਰਟਰ ’ਚ ਵਿਸ਼ੇਸ਼ ਕੋਰ ਕਮਾਂਡਰਾਂ ਦੇ ਸੰਮੇਲਨ ਦੀ ਪ੍ਰਧਾਨਗੀ ਕੀਤੀ। ਮੀਟਿੰਗ ਮਗਰੋਂ ਸੈਨਾ ਦੇ ਅਧਿਕਾਰੀਆਂ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਮੀਟਿੰਗ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਿਤੀ ਤੇ ਖੇਤਰੀ ਸੁਰੱਖਿਆ ਬਾਰੇ ਸਮੀਖਿਆ ਕੀਤੀ ਗਈ। ਬਿਆਨ ਅਨੁਸਾਰ ਸੈਨਾ ਨੇ ਕਿਸੇ ਵੀ ਹਮਲੇ ਤੋਂ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਬਚਾਉਣ ਲਈ ਪਾਕਿਸਤਾਨੀ ਹਥਿਆਰਬੰਦ ਬਲਾਂ ਦੇ ਅਹਿਦ ਦੀ ਪੁਸ਼ਟੀ ਕੀਤੀ। -ਪੀਟੀਆਈ
Advertisement
Advertisement