ਪਾਕਿਸਤਾਨੀ ਨਾਗਰਿਕਾਂ ਨੂੰ ਭਲਕ ਤੱਕ ਮੁਲਕ ਛੱਡਣ ਦੇ ਹੁਕਮ
05:28 AM Apr 26, 2025 IST
ਪੁਣੇ, 25 ਅਪਰੈਲ
ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ 111 ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ 27 ਅਪਰੈਲ ਤੱਕ ਭਾਰਤ ਛੱਡਣ ਦੇ ਹੁਕਮ ਦਿੱਤੇ ਹਨ। ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਮੁਲਕ ’ਚ ਰੁਕੇ ਹੋਏ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਹਰ ਤਰ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਣ ਮਗਰੋਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਂਜ ਮੈਡੀਕਲ ਵੀਜ਼ੇ ਦੋ ਹੋਰ ਵਾਧੂ ਦਿਨਾਂ ਲਈ ਵੈਧ ਰਹਿਣਗੇ। ਜ਼ਿਲ੍ਹਾ ਕੁਲੈਕਟਰ ਜੀਤੇਂਦਰ ਡੂਡੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਜ਼ਾ ਜਾਰੀ ਕਰਨ ਵਾਲੇ ਅਧਿਕਾਰੀਆਂ ਤੋਂ ਉਨ੍ਹਾਂ ਨੂੰ 111 ਪਾਕਿਸਤਾਨੀ ਨਾਗਰਿਕਾਂ ਦੀ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਨੂੰ ਮੁਲਕ ’ਚੋਂ ਤੈਅ ਸਮੇਂ ਦੇ ਅੰਦਰ ਬਾਹਰ ਜਾਣ ਲਈ ਆਖ ਦਿੱਤਾ ਗਿਆ ਹੈ। ਉਧਰ ਛੱਤਰਪਤੀ ਸੰਭਾਜੀਨਗਰ ’ਚ ਪੁਲੀਸ ਨੇ ਕਿਹਾ ਕਿ ਸ਼ਹਿਰ ’ਚ 57 ਪਾਕਿਸਤਾਨੀ ਨਾਗਰਿਕ ਲੰਬੇ ਸਮੇਂ ਦੇ ਵੀਜ਼ੇ ’ਤੇ ਆਏ ਹੋਏ ਹਨ। -ਪੀਟੀਆਈ
Advertisement
Advertisement