ਪਹਿਲਗਾਮ ਦੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੈਂਪ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਅਪਰੈਲ
ਸਰਵ ਸਮਾਜ ਕਲਿਆਣ ਸੇਵਾ ਸਮਿਤੀ ਵੱਲੋਂ ਸੈਕਟਰ 17 ਸਥਿਤ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨ ਦਾਨ ਕੈਂਪ ਪਹਿਲਗਾਮ ਵਿਚ ਮਾਰੇ ਗਏ ਸੈਲਾਨੀਆਂ ਦੇ ਨਾਂ ਸਮਰਪਿਤ ਕੀਤਾ ਗਿਆ। ਕੈਂਪ ਵਿੱਚ 30 ਵਿਅਕਤੀਆਂ ਨੇ ਖੂਨਦਾਨ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸੰਸਥਾ ਦੇ ਸੂਬਾ ਪ੍ਰਧਾਨ ਰਾਮੇਸ਼ਵਰ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਸਾਡੇ ਸਾਰਿਆਂ ਦੇ ਖੂਨ ਦਾ ਰੰਗ ਇਕੋ ਜਿਹਾ ਹੈ ਉਸੇ ਤਰ੍ਹਾਂ ਹੀ ਸਾਰੇ ਭਾਰਤ ਵਾਸੀ ਇਕ ਹਨ। ਸਭ ਨੂੰ ਮਿਲ ਜੁਲ ਕੇ ਰਹਿਣਾ ਹੋਵੇਗਾ ਜਿਸ ਨਾਲ ਸਾਡੇ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਆਪਣੇ ਮਕਸਦ ਵਿਚ ਸਫ਼ਲ ਨਾ ਹੋ ਸਕੱਣ। ਇਹ ਸੱਚੀ ਸ਼ਰਧਾਂਜਲੀ ਉਨ੍ਹਾਂ ਸ਼ਹੀਦਾਂ ਨੂੰ ਹੋਵੇਗੀ। ਸੰਸਥਾ ਦੇ ਸੂਬਾ ਬੁਲਾਰੇ ਤਰੁਣ ਵਧਵਾ ਨੇ ਦੱਸਿਆ ਕਿ ਸਰਵ ਸਮਾਜ ਕਲਿਆਣ ਸੇਵਾ ਸਮਿਤੀ ਵੱਲੋਂ ਇਹ 458ਵਾਂ ਖੂਨ ਦਾਨ ਕੈਂਪ ਹੈ। ਕੈਂਪ ਵਿੱਚ ਖੂਨਦਾਨੀਆਂ ਨੇ ਖੂਨ ਦਾਨ ਕਰਕੇ ਪਹਿਲਗਾਮ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਭਾਰਤ ਸਰਕਾਰ ਤੋਂ ਇਸ ਘਿਨਾਉਣੇ ਕਾਰੇ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਨਰੇਸ਼ ਢੀਂਗੜਾ, ਕਾਕੂ, ਨਰਿੰਦਰ ਸਿੰਘ, ਊਮਾ ਕਾਂਤ, ਜਗਦੀਸ਼, ਮਨਦੀਪ, ਕੁਲਦੀਪ ,ਸੰਜੇੇ,ਰਾਜੇਸ਼, ਰਾਹੁਲ, ਹਰਸ਼, ਮਾਇਆ ਰਾਮ, ਓਮ ਪ੍ਰਕਾਸ਼, ਵਿਕਾਸ, ਪੂਰਨ ਨੇਗੀ, ਆਦਿ ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਕੈਂਪ ਦੌਰਾਨ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ।