ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ
ਪੱਤਰ ਪ੍ਰੇਰਕ
ਪਠਾਨਕੋਟ, 23 ਦਸੰਬਰ
ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਕੋਹਲੀਆਂ ਵਿੱਚ ਐਸਕਾਡ ਸਕੀਮ ਅਧੀਨ ਜ਼ਿਲ੍ਹਾ ਪੱਧਰੀ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 160 ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਡਾ. ਸਵਿੰਦਰ ਪਾਲ, ਡਾ. ਅੰਕਿਤਾ ਸੈਣੀ ਅਤੇ ਡਾ. ਵਿਸ਼ਾਲ ਪਰੋਚ ਨੇ ਪਸ਼ੂਆਂ ਵਿੱਚ ਰਪੀਟ ਬਰੀਡਿੰਗ, ਬਾਂਝਪਨ, ਪਸ਼ੂਆਂ ਨੂੰ ਠੰਢ ਵਿੱਚ ਸੰਭਾਲ ਲਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਹਰ ਤਰ੍ਹਾਂ ਦੀ ਵੈਕਸੀਨ ਬਾਰੇ ਜਾਣਕਾਰੀ ਦਿੱਤੀ। ਡਾ. ਮੁਕੇਸ਼ ਕੁਮਾਰ ਗੁਪਤਾ, ਡਿਪਟੀ ਡਾਇਰੈਕਟਰ ਪਠਾਨਕੋਟ ਡਾ. ਹਰਦੀਪ ਸਿੰਘ, ਸੀਨੀਅਰ ਵੈਟਰਨਰੀ ਅਫਸਰ ਪਠਾਨਕੋਟ ਡਾ. ਵਿਜੇ ਕੁਮਾਰ, ਡਾ. ਰਵਨੀਤ, ਡਾ. ਮੀਨੂ ਬਾਲਾ, ਡਾ. ਤਰਬਜੀਤ ਸਿੰਘ, ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਅਮਨਦੀਪ ਸ਼ਰਮਾ ਨੇ ਵੀ ਪਸ਼ੂ ਪਾਲਕਾਂ ਨੂੰ ਬਿਮਾਰੀਆਂ ਬਾਰੇ ਜਾਗਰੂਕ ਕਰਵਾਇਆ। ਡੇਅਰੀ ਇੰਸਪੈਕਟਰ ਰਜਿੰਦਰ ਕੌਰ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਪ੍ਰੇਰਿਤ ਕੀਤਾ। ਪਿੰਡ ਕੋਹਲੀਆਂ ਦੀ ਸਰਪੰਚ ਰਜਨੀ ਬਾਲਾ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਲਈ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।