ਪਤੀ ਨੇ ਪ੍ਰੇਮਿਕਾ ਨਾਲ ਰਲ ਕੇ ਪਤਨੀ ਨੂੰ ਕੁੱਟਿਆ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 26 ਦਸੰਬਰ
ਪੁਲੀਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਉਸ ਦੇ ਪਤੀ ਅਤੇ ਪਤੀ ਦੀ ਪ੍ਰੇਮਿਕਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਵਾਂ ਵੱਲੋਂ ਸ਼ਿਕਾਇਤਕਰਤਾ ਔਰਤ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਖ਼ਮੀ 51 ਸਾਲਾ ਦੀ ਸੋਨਾ ਦੇਵੀ ਵਾਸੀ ਮਕਾਨ ਨੰਬਰ 136 ਸੁਖਨਾ ਕਲੋਨੀ ਬਿਸ਼ਨਪੁਰਾ ਨੇ ਦੱਸਿਆ ਕਿ ਉਸ ਨੂੰ ਲੰਮੇ ਸਮੇਂ ਤੋਂ ਸ਼ੱਕ ਸੀ ਕਿ ਉਸ ਦੇ ਪਤੀ ਰਾਮ ਕੁਮਾਰ ਦੇ ਨਾਜਾਇਜ਼ ਸਬੰਧ ਉਨ੍ਹਾਂ ਦੀ ਕਿਰਾਏਦਾਰਾਨੀ ਨਾਲ ਹਨ। ਇਸ ਦੇ ਆਧਾਰ ’ਤੇ ਉਸ ਨੇ ਦੋਵਾਂ ਨੂੰ ਕਿਰਾਏਦਾਰਨੀ ਦੇ ਘਰ ਸ਼ੱਕੀ ਹਾਲਤ ਵਿੱਚ ਫੜ ਲਿਆ, ਜਿਸ ਦੌਰਾਨ ਦੋਵੇਂ ਜਣੇ ਉਸ ਨਾਲ ਮਾਰਕੁੱਟ ਕਰਨ ਲੱਗ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਿਰਾਏਦਾਰਨੀ ਨੇ ਉਸ ਦੇ ਪਤੀ ਨਾਲ ਰਲ ਕੇ ਉਸ ਦੀ ਜਾਨ ਤੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ। ਦੋਵਾਂ ਨੇ ਦੰਦ ਮਾਰ ਕੇ ਉਸ ਦੀ ਚੀਚੀ ਹੱਥ ਤੋਂ ਵੱਖ ਕਰ ਦਿੱਤੀ, ਜਦਕਿ ਇਸੇ ਤਰ੍ਹਾਂ ਅੰਗੂਠੇ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਾਹਰ ਭੱਜੀ ਜਿਥੇ ਰਾਹ ਵਿੱਚ ਉਨ੍ਹਾਂ ਵੱਲੋਂ ਬੁਰੀ ਤਰਾਂ ਕੁੱਟਮਾਰ ਕੀਤੀ ਪਰ ਉਸ ਨੇ ਰੌਲਾ ਪਾਇਆ ਅਤੇ ਲੋਕ ਇਕੱਤਰ ਹੋ ਗਏ ਜਿਸ ਮਗਰੋਂ ਦੋਵੇਂ ਮੌਕੇ ਤੋਂ ਭੱਜ ਗਏ। ਉਹ ਨੂੰ ਜ਼ਖ਼ਮੀ ਹਾਲਤ ਵਿੱਚ ਢਕੌਲੀ ਹਪਸਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਹ ਜ਼ੇਰੇ ਇਲਾਜ ਹੈ। ਪੁਲੀਸ ਨੇ ਜ਼ਖ਼ਮੀ ਮਹਿਲਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਰਾਮ ਕੁਮਾਰ ਅਤੇ ਉਸ ਦੀ ਪ੍ਰੇਮਿਕਾ ਕਿਰਾਏਦਾਰਨੀ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।