ਨੌਜਵਾਨ ਦੀ ਕੁੱਟਮਾਰ, ਕੇਸ ਦਰਜ
05:33 AM Apr 15, 2025 IST
ਪੱਤਰ ਪ੍ਰੇਰਕ
ਫਗਵਾੜਾ, 14 ਅਪਰੈਲ
ਦੁਕਾਨ ਅੰਦਰ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨੀ ਗੁਪਤਾ ਵਾਸੀ ਅਰੋੜਾ ਕਲੋਨੀ ਹਦੀਆਬਾਦ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਸ਼ਿਵਮ ਗੁਪਤਾ ਜਨਰਲ ਸਟੋਰ ਦੀ ਦੁਕਾਨ ਕਰਦਾ ਹੈ। 10 ਅਪਰੈਲ ਦੀ ਰਾਤ ਨੂੰ ਮੇਰੀ ਦੁਕਾਨ ਦੇ ਬਾਹਰ ਕੁਝ ਲੜਕੇ ਲੜਾਈ ਝਗੜਾ ਕਰ ਰਹੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਮਝਾ ਕੇ ਭੇਜ ਦਿੱਤਾ ਤੇ ਕੁਝ ਦੇਰ ਬਾਅਦ ਇਹ ਵਿਅਕਤੀ ਆਪਣੇ ਸਾਥੀਆਂ ਸਮੇਤ ਆਏ ਤੇ ਉਸਦੀ ਕੁੱਟਮਾਰ ਕੀਤੀ। ਇਸ ਸਬੰਧੀ ਪੁਲੀਸ ਨੇ ਸੁਭਾਸ਼ ਉਰਫ਼ ਯੂਵੀ ਵਾਸੀ ਮਹੇੜੂ ਤੇ 8 ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement