ਸ੍ਰਿਸ਼ਟੀ ਅਰੋੜਾ ਨੇ ਸੀਟੀ ਤੇ ਸਕੈਨਿੰਗ ਸੈਂਟਰ ਖੋਲ੍ਹਿਆ
04:49 AM May 17, 2025 IST
ਪੱਤਰ ਪ੍ਰੇਰਕ
ਫਿਲੌਰ, 16 ਮਈ
ਸਥਾਨਕ ਸ਼ਹਿਰ ’ਚ ਪਹਿਲਾ ਸੀਟੀ ਸਕੈਨ, ਸਕੈਨਿੰਗ ਸਮੇਤ ਹੋਰ ਟੈਸਟ ਕਰਨ ਵਾਸਤੇ ਇੱਕ-ਇੱਕ ਸੈਂਟਰ ਆਰੰਭ ਕੀਤਾ ਗਿਆ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਯੂਨੀਵਰਸ ਸਕੈਨ ਅਤੇ ਡਾਇਗਨੌਸਟਿਕ ਸੈਂਟਰ ਫਿਲੌਰ ਦਾ ਪਹਿਲਾ ਅਜਿਹਾ ਡਾਇਗਨੋਸਟਿਕ ਸੈਂਟਰ ਹੈ ਜੋ ਕਿਸੇ ਤਜਰਬੇਕਾਰ ਰੇਡੀਓਲੌਜਿਸਟ ਵਲੋਂ ਚਲਾਇਆ ਜਾਵੇਗਾ। ਸ਼ਹਿਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਹ ਸੈਂਟਰ ਡਾ. ਸ੍ਰਿਸ਼ਟੀ ਅਰੋੜਾ ਵੱਲੋਂ ਚਲਾਇਆ ਜਾਵੇਗਾ। ਉਸ ਨੇ ਡੀਐੱਮਸੀ ਲੁਧਿਆਣਾ ਤੋਂ ਡਿਗਰੀਆਂ ਪ੍ਰਾਪਤ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਸੈਂਟਰ ਵਿੱਚ ਅਲਟਰਾਸਾਊਂਡ, ਸੀਟੀ ਸਕੈਨ, ਡਿਜ਼ੀਟਲ ਐਕਸਰੇ, ਮੈਮੋਗ੍ਰਾਫੀ, ਈਸੀਜੀ, ਈਕੋ, ਟੀਐੱਮਟੀ, ਲੈਬ ਟੈੱਸਟ ਤੋਂ ਇਲਾਵਾ ਲਿਵਰ ਫਾਈਬਰੋਸਕੈਨ ਦੀ ਸਹੂਲਤ ਮਿਲ ਸਕੇਗੀ। ਧਾਰਮਿਕ ਰਸਮਾਂ ਨਾਲ ਸੈਂਟਰ ਆਰੰਭ ਕਰਨ ਵੇਲੇ ਡਾ. ਸਤੀਸ਼ ਅਰੋੜਾ, ਪ੍ਰੋ. ਸੁਧਾ ਅਰੋੜਾ, ਸੀਨੀਅਰ ਐਡਵੋਕੇਟ ਸਤਿਆਨੰਦ ਅਗਰਵਾਲ, ਐਡਵੋਕੇਟ ਚੇਤਨ ਅਗਰਵਾਲ, ਡਾ. ਇਸ਼ਪਤਾ ਆਦਿ ਹਾਜ਼ਰ ਸਨ।
Advertisement
Advertisement