ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਕਰ ਨੇ ਸਾਬਕਾ ਅਕਾਲੀ ਮੰਤਰੀ ਗਰਚਾ ਦੇ ਘਰ ਕੀਤੀ ਲੁੱਟ

08:50 AM Sep 19, 2023 IST
featuredImage featuredImage
ਜਗਦੀਸ਼ ਸਿੰਘ ਗਰਚਾ ਨੂੰ ਸੰਭਾਲਦੇ ਹੋਏ ਉਨ੍ਹਾਂ ਦੇ ਜਾਣਕਾਰ। -ਫੋਟੋ: ਹਿਮਾਂਸ਼ੂ ਮਹਾਜਨ

ਗਗਨ ਅਰੋੜਾ
ਲੁਧਿਆਣਾ, 18 ਸਤੰਬਰ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਜਗਦੀਸ਼ ਸਿੰਘ ਗਰਚਾ ਅਤੇ ਉਸ ਦੇ ਪਰਿਵਾਰ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਘਰ ਦਾ ਨੌਕਰ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਿਆ ਹੈ। ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਸਾਰੀ ਦਾ ਕੰਮ ਕਰਨ ਵਾਲੇ ਮਜ਼ਦੂਰ ਘਰ ਦਾ ਦਰਵਾਜ਼ਾ ਬੰਦ ਹੋਣ ਕਰਕੇ ਬਾਹਰ ਹੀ ਬੈਠ ਗਏ। ਇਸ ਦੌਰਾਨ ਜਦੋਂ ਸਾਬਕਾ ਮੰਤਰੀ ਦਾ ਡਰਾਈਵਰ ਆਇਆ ਤਾਂ ਮਜ਼ਦੂਰਾਂ ਨੇ ਉਸ ਨੂੰ ਸਾਰੀ ਗੱਲ ਦੱਸੀ ਜਦੋਂ ਉਸ ਨੇ ਘਰ ਦੇ ਅੰਦਰ ਦੇਖਿਆ ਤਾਂ ਸਾਰਾ ਪਰਿਵਾਰ ਬੇਹੋਸ਼ ਪਿਆ ਸੀ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਆਪਣੀਆਂ ਗੱਡੀਆਂ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ। ਥਾਣਾ ਸਦਰ ਦੀ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇੱਥੋਂ ਦੇ ਪੱਖੋਵਾਲ ਰੋਡ ’ਤੇ ਪੈਂਦੇ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਨ੍ਹਾਂ ਦੀ ਪਤਨੀ ਜਗਜੀਤ ਕੌਰ, ਭੈਣ ਅਤੇ ਨੌਕਰਾਣੀ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਘਰ ਵਿੱਚ ਤਿੰਨ ਕੁ ਮਹੀਨੇ ਪਹਿਲਾਂ ਇੱਕ ਨੇਪਾਲੀ ਨੌਕਰ ਕੰਮ ’ਤੇ ਰੱਖਿਆ ਸੀ। ਜਦੋਂ ਕਿ ਨੌਕਰਾਨੀ ਰੇਣੂ ਪਿਛਲੇ 12 ਕੁ ਸਾਲ ਤੋਂ ਲੱਗੀ ਹੋਈ ਹੈ ਅਤੇ ਘਰ ਵਿੱਚ ਹੀ ਰਹਿੰਦੀ ਹੈ। ਇਹ ਵੀ ਪਤਾ ਲੱਗਾ ਕਿ ਇਹ ਨੌਕਰ ਹੀ ਸਾਰਿਆਂ ਲਈ ਖਾਣਾ ਤਿਆਰ ਕਰਦਾ ਸੀ। ਐਤਵਾਰ ਨੂੰ ਉਸ ਨੇ ਖਾਣੇ ਵਿੱਚ ਕੋਈ ਨਸ਼ਾ ਮਿਲਾ ਕੇ ਦਿੱਤਾ ਅਤੇ ਸਾਰਿਆਂ ਨੂੰ ਖਾਣਾ ਖਿਲਾਉਣ ਤੋਂ ਬਾਅਦ ਆਪ ਅੰਦਰ ਚਲਾ ਗਿਆ। ਜਦੋਂ ਸਾਰੇ ਬੇਹੋਸ਼ ਹੋ ਗਏ ਤਾਂ ਉਸ ਨੇ ਆਪਣੇ ਸਾਥੀਆਂ ਨੂੰ ਘਰ ਬੁਲਾਇਆ ਅਤੇ ਘਰ ਵਿੱਚ ਪਈ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਿਆ। ਘਰ ਦੇ ਨਾਲ ਹੀ ਰਹਿੰਦੇ ਭਾਜਪਾ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਏ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ। ਸਾਰੇ ਮੈਂਬਰ ਬੇਹੋਸ਼ ਸਨ। ਸ਼੍ਰੀ ਗਰਚਾ ਦਾ ਲੜਕਾ ਕਿਤੇ ਬਾਹਰ ਗਿਆ ਹੋਇਆ ਸੀ। ਪੁਲੀਸ ਨੇ ਸਾਬਕਾ ਮੰਤਰੀ ਦੀ ਕੋਠੀ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਨੁਸਾਰ ਆਸ-ਪਾਸ ਲੱਗੇ ਕੈਮਰੇ ਘੋਖੇ ਜਾ ਰਹੇ ਹਨ। ਹੁਣ ਤੱਕ ਦੀ ਜਾਂਚ ’ਚ ਪਤਾ ਲੱਗਾ ਕਿ ਨੌਕਰ ਨੇ ਰਾਤ ਨੂੰ ਸਾਰਿਆਂ ਨੂੰ ਵੱਖ ਵੱਖ ਸਮੇਂ ’ਤੇ ਖਾਣਾ ਦਿੱਤਾ ਸੀ। ਜਿਉਂ ਜਿਉਂ ਉਨ੍ਹਾਂ ਨੇ ਖਾਣਾ ਖਾਧਾ, ਉਹ ਬੇਹੋਸ਼ ਹੁੰਦੇ ਗਏ।

Advertisement

Advertisement