ਨੌਕਰ ’ਤੇ ਬਾਸਮਤੀ ਚੋਰੀ ਕਰਕੇ ਵੇਚਣ ਦਾ ਦੋਸ਼
06:29 AM Dec 27, 2024 IST
ਪੱਤਰ ਪ੍ਰੇਰਕ
ਫਗਵਾੜਾ, 26 ਦਸੰਬਰ
ਇਥੇ ਬਾਸਮਤੀ ਦੀਆਂ ਬੋਰੀਆਂ ਚੋਰੀ ਕਰਕੇ ਵੇਚਣ ਦੇ ਦੋਸ਼ ਹੇਠ ਸਦਰ ਪੁਲੀਸ ਨੇ ਨੌਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਮਨਦੀਪ ਸਿੰਘ ਵਾਸੀ ਨਿਊ ਮਾਡਲ ਟਾਊਨ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਪਾਸੋਂ ਸ਼ਿਵ ਚੰਦਰ ਰਾਏ ਸਾਲ 2002 ਤੋਂ ਨੌਕਰੀ ਕਰਦਾ ਹੈ ਤੇ ਪਰਿਵਾਰ ਸਮੇਤ ਖੂਹ ’ਤੇ ਹੀ ਰਹਿੰਦਾ ਸੀ। 16 ਦਸੰਬਰ ਨੂੰ ਸ਼ਿਵ ਚੰਦਰ ਬਿਨਾਂ ਦੱਸੇ ਆਪਣੇ ਪਿੰਡ ਚਲਾ ਗਿਆ ਤੇ ਫੋਨ ਵੀ ਨਹੀਂ ਚੁੱਕਿਆਂ। ਜਦੋਂ ਮਾਲਕਾਂ ਨੇ ਖੂਹ ’ਤੇ ਜਾ ਕੇ ਦੇਖਿਆ ਤਾਂ 60 ਬੋਰੀਆਂ ਬਾਸਮਤੀ ਗਾਇਬ ਸੀ। ਇਸ ਸਬੰਧੀ ਪੁਲੀਸ ਨੇ ਸ਼ਿਵ ਚੰਦਰ ਰਾਏ ਉਰਫ਼ ਰਾਵਤ ਵਾਸੀ ਅਵਾਰੀ ਜ਼ਿਲ੍ਹਾ ਮੱਧੂਵਨੀ ਬਿਹਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement