ਨਾਨਕਸਰ ਟੀਮ ਨੇ ਮਾਝਾ ਘੜਿਆਲਾ ਦੀ ਟੀਮ ਨੂੰ ਹਰਾਇਆ
05:03 AM Apr 15, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 14 ਅਪਰੈਲ
ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਚੋਹਲਾ ਸਾਹਿਬ ਵਿੱਚ ਕਰਵਾਏ ਗਏ ਸਮਾਗਮਾਂ ਦੇ ਅੱਜ ਅਖੀਰਲੇ ਦਿਨ ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਨਾਨਕਸਰ ਗੁਰਦਾਸਪੁਰ ਦੀ ਟੀਮ ਨੇ ਮਾਝਾ ਘੜਿਆਲਾ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿੱਚ ਡੇਢ ਅੰਕਾਂ ਦੇ ਫਰਕ ਨਾਲ ਹਰਾਇਆ। ਨਾਨਕਸਰ ਦੀ ਟੀਮ ਨੂੰ ਐੱਸਜੀਪੀਸੀ ਵੱਲੋਂ 71, 000 ਰੁਪਏ ਅਤੇ ਦੂਸਰੇ ਸਥਾਨ ’ਤੇ ਰਹੀ ਮਾਝਾ ਘੜਿਆਲਾ (ਤਰਨ ਤਾਰਨ) ਦੀ ਟੀਮ ਨੂੰ 61,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ| ਇਸ ਮੌਕੇ ਅਕਾਲੀ ਆਗੂ ਰਵਿੰਦਰ ਸਿੰਘ ਬ੍ਰਹਪੁਰਾ, ਐੱਸਜੀਪੀਸੀ ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਅਮਰੀਕ ਸਿੰਘ , ਮਾਸਟਰ ਦਲਬੀਰ ਸਿੰਘ ਚੰਬਾ, ਮਾਸਟਰ ਗੁਰਨਾਮ ਸਿੰਘ ਧੁੰਨ, ਗੁਰਦੁਆਰਾ ਚੋਹਲਾ ਸਾਹਿਬ ਤੇ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਸਿੱਖੀ ਜੀਵਨ ਜਿਉਣ ਅਤੇ ਨੌਜਵਾਨਾ ਪੀੜੀ ਨੂੰ ਖੇਡਾਂ ਵੱਲ ਦਿਲਚਸਪੀ ਰੱਖਣ ਦੀ ਪ੍ਰੇਰਣਾ ਦਿੱਤੀ|
Advertisement
Advertisement