ਨਹਿਰੀ ਪ੍ਰਾਜੈਕਟ: ਪਾਕਿ ਸਰਕਾਰ ਸਿੰਧ ਨਾਲ ਗੱਲਬਾਤ ਲਈ ਸਹਿਮਤ
05:41 AM Apr 21, 2025 IST
ਕਰਾਚੀ, 20 ਅਪਰੈਲ
Advertisement
ਪਾਕਿਸਤਾਨ ਸਰਕਾਰ ਨੇ ਵਿਵਾਦਤ ਨਹਿਰੀ ਪਾਣੀ ਦੇ ਪ੍ਰਾਜੈਕਟ ਬਾਰੇ ਸਿੰਧ ਸਰਕਾਰ ਨਾਲ ਗੱਲਬਾਤ ਕਰਨ ਲਈ ਰਜ਼ਾਮੰਦੀ ਦੇ ਦਿੱਤੀ ਹੈ। ਇਹ ਜਾਣਕਾਰੀ ਸੀਨੀਅਰ ਪ੍ਰਾਂਤਕ ਮੰਤਰੀ ਨੇ ਦਿੱਤੀ। ਦਰਅਸਲ, ਸਿੰਧ ’ਤੇ ਸ਼ਾਸਨ ਕਰ ਰਹੀ ਤੇ ਕੇਂਦਰ ’ਚ ਸੱਤਾਧਾਰੀ ਧਿਰ ’ਚ ਭਾਈਵਾਲ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਸਿੰਧੂ ਨਦੀ ਤੋਂ ਨਵੀਆਂ ਨਹਿਰਾਂ ਕੱਢਣ ਦਾ ਵਿਰੋਧ ਕਰਨ ’ਚ ਮੋਹਰੀ ਰਹੀ ਹੈ। ਸਿੰਧ ਸਰਕਾਰ ਨੂੰ ਖ਼ਦਸ਼ਾ ਹੈ ਕਿ ਅਜਿਹੇ ਪ੍ਰਾਜੈਕਟਾਂ ਕਾਰਨ ਸਿੰਧੂ ਨਦੀ ਦਾ ਪਾਣੀ ਦੱਖਣੀ ਪੰਜਾਬ ਦੀ ਜ਼ਮੀਨ ’ਚ ਸਿੰਜਾਈ ਕਰਨ ਲਈ ਵਰਤਿਆ ਜਾਣ ਲੱਗੇਗਾ, ਜਿਸ ਨਾਲ ਸਿੰਧ ਵਿੱਚ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ। ਐਤਵਾਰ ਨੂੰ ਸਿੰਧ ਦੇ ਸੀਨੀਅਰ ਮੰਤਰੀ ਸ਼ਰਜੀਲ ਮੈਮਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਸੰਘੀ ਸਰਕਾਰ ਨੇ ਗੱਲਬਾਤ ਰਾਹੀਂ ਇਹ ਮਸਲਾ ਸੁਲਝਾਉਣ ਲਈ ਸਹਿਮਤੀ ਪ੍ਰਗਟਾ ਦਿੱਤੀ ਹੈ। -ਪੀਟੀਆਈ
Advertisement
Advertisement