ਨਹਾਉਣ ਸਮੇਂ ਗੈਸ ਚੜ੍ਹਨ ਕਾਰਨ ਦੋ ਭੈਣਾਂ ਦੀ ਮੌਤ
04:52 AM Dec 27, 2024 IST
ਸਰਬਜੀਤ ਸਿੰਘ ਭੱਟੀ
ਲਾਲੜੂ, 26 ਦਸੰਬਰ
ਲਾਲੜੂ-ਡਹਿਰ ਰੋਡ ’ਤੇ ਸਥਿਤ ਕਲੋਨੀ ਵਿੱਚ ਦੋ ਭੈਣਾਂ ਦੀ ਨਹਾਉਣ ਸਮੇਂ ਗੈਸ ਵਾਲੇ ਗੀਜ਼ਰ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਬੱਚੀਆਂ ਦੀ ਪਛਾਣ ਸਪਨਾ (12) ਅਤੇ ਮਾਹੀ (8) ਦੇ ਰੂਪ ਵਿੱਚ ਹੋਈ ਹੈ।
ਇਸ ਸਬੰਧੀ ਬਬਲੂ ਵਾਸੀ ਲਾਲੜੂ ਨੇ ਦੱਸਿਆ ਕਿ ਉਹ ਡਿਊਟੀ ਉੱਤੇ ਚਲਾ ਗਿਆ ਸੀ ਅਤੇ ਉਸ ਦੀ ਪਤਨੀ ਵੀ ਕੰਮ ’ਤੇ ਗਈ ਹੋਈ ਸੀ। ਉਸ ਦੀਆਂ ਦੋਵੇਂ ਧੀਆਂ ਘਰ ਵਿੱਚ ਇਕੱਲੀਆਂ ਸਨ। ਟਿਊਸ਼ਨ ਜਾਣ ਤੋਂ ਪਹਿਲਾਂ ਉਹ ਬਾਥਰੂਮ ਵਿੱਚ ਨਹਾਉਣ ਲਈ ਗਈਆਂ ਸਨ, ਜਦੋਂ ਉਹ ਕਾਫੀ ਸਮਾਂ ਬਾਹਰ ਨਾ ਆਈਆਂ ਤਾਂ ਦਰਵਾਜ਼ਾ ਖੋਲ੍ਹ ਕੇ ਦੇਖਿਆ। ਉਹ ਦੋਵੇਂ ਬੇਹੋਸ਼ੀ ਦੀ ਹਾਲਤ ਵਿੱਚ ਬਾਥਰੂਮ ਵਿੱਚ ਡਿੱਗੀਆਂ ਹੋਈਆਂ ਸਨ, ਜਿਨ੍ਹਾਂ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਐੱਮਐੱਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵੱਲੋਂ ਦੋਵੇਂ ਕੁੜੀਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ।
Advertisement
Advertisement