ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ
04:41 AM Apr 28, 2025 IST
ਸ਼ਾਹਕੋਟ: ਥਾਣਾ ਲੋਹੀਆਂ ਖਾਸ ਅਤੇ ਮਹਿਤਪੁਰ ਦੀ ਪੁਲੀਸ ਨੇ 168 ਨਸ਼ੀਲੀਆਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐੱਸਪੀ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਥਾਣਾ ਲੋਹੀਆਂ ਖਾਸ ਦੇ ਏਐੱਸਆਈ ਬਲਵੀਰ ਚੰਦ ਨੇ ਗਸ਼ਤ ਦੌਰਾਨ ਰਣਜੀਤ ਸਿੰਘ ਉਰਫ ਪੀਤਾ ਵਾਸੀ ਗੱਟਾ ਮੁੰਡੀ ਕਾਸੂ ਨੂੰ 105 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮਹਿਤਪੁਰ ਦੇ ਸਬ ਇੰਸਪੈਕਟਰ ਵੱਲੋਂ ਨਾਕਾਬੰਦੀ ਦੌਰਾਨ ਅਰਸ਼ਪ੍ਰੀਤ ਸਿੰਘ ਵਾਸੀ ਮਲਸੀਆਂ ਬਾਜਣ ਨੂੰ 63 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement