ਨਨਕਾਣਾ ਸਾਹਿਬ ਸਕੂਲ ਵਿਸਾਖੀ ਮਨਾਈ
05:05 AM Apr 14, 2025 IST
ਪੱਤਰ ਪ੍ਰੇਰਕਸਮਰਾਲਾ, 13 ਅਪਰੈਲ
Advertisement
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਵਿਸਾਖੀ ਦਾ ਤਿਉਹਾਰ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਉਤਸ਼ਾਹ ਨਾਲ ਸਕੂਲ ਦੇ ਮੁੱਖੀ ਮਾਲਇੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਦਾ ਆਰੰਭ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਦੁਆਰਾ ਕੀਤਾ ਗਿਆ। ਮਨਦੀਪ ਕੌਰ ਖਾਲਸਾ ਵੱਲੋਂ ਖਾਲਸਾ ਪੰਥ ਦੀ ਸਾਜਨਾ ਦਿਵਸ ਸੰਬੰਧੀ ਜਾਣਕਾਰੀ ਗੁਰਬਾਣੀ ਸ਼ਬਦ ਰਾਹੀ ਸਾਂਝੀ ਕੀਤੀ ਗਈ। ਇਸ ਮੌਕੇ ’ਤੇ ਸਕੂਲ ਵਿਦਿਆਰਥੀਆਂ ਨੇ ਅੱਲਗ-ਅਲੱਗ ਗਤੀਵਿਧੀਆ ਵਿੱਚ ਭਾਗ ਲਿਆ। ਤੀਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਤਿਉਹਾਰ ਦੀ ਖੁਸੀ ਨੂੰ ਲੋਕ ਗੀਤ, ਭੰਗੜੇ, ਗਿੱਧੇ ਅਤੇ ਹੋਰ ਕਈ ਪ੍ਰਕਾਰ ਦੀਆਂ ਸੱਭਿਆਚਾਰਕ ਗਤੀਵਿਧੀਆਂ ਦੁਆਰਾ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਦੱਸੀ।
Advertisement
Advertisement