ਨਦੀ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
05:21 AM May 03, 2025 IST
ਬਲਵਿੰਦਰ ਰੈਤ
Advertisement
ਨੰਗਲ, 2 ਮਈ
ਇੱਥੇ ਸਵਾਂ ਨਦੀ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਲੱਖਣ ਸਿੰਘ (18) ਪੁੱਤਰ ਕਰਨੈਲ ਸਿੰਘ ਵਾਸੀ ਖੁਰਾਲਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਨੌਜਵਾਨ ਆਪਣੇ ਸਾਥੀਆਂ ਸਣੇ ਨਦੀ ਵਿੱਚ ਨਹਾਉਣ ਗਿਆ ਸੀ। ਇਸ ਦੌਰਾਨ ਨੌਜਵਾਨ ਖਣਨ ਮਾਫ਼ੀਆ ਵੱਲੋਂ ਪੁੱਟੇ ਖੱਡੇ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਯਾ ਨੰਗਲ ਪੁਲੀਸ ਚੌਕੀ ਦੇ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਈ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਸਵਾਂ ਨਦੀ ਵਿੱਚ ਨਾਜਾਇਜ਼ ਖਣਨ ਹੁੰਦੀ ਹੈ ਜਿਸ ਨਦੀ ਵਿੱਚ ਡੂੰਘੇ ਖੱਡੇ ਪਾ ਦਿੱਤੇ ਗਏ ਹਨ, ਜੋ ਲੋਕਾਂ ਅਤੇ ਵਾਤਾਵਰਨ ਲਈ ਘਾਤਕ ਸਾਬਤ ਹੋ ਰਹੇ ਹਨ।
Advertisement
Advertisement