ਨਗਰ ਪੰਚਾਇਤ ਹੰਢਿਆਇਆ ਨੇ ਨਾਜਾਇਜ਼ ਉਸਾਰੀ ਢਾਹੀ
05:48 AM Apr 06, 2025 IST
ਕੁਲਦੀਪ ਸੂਦ
ਹੰਢਿਆਇਆ, 5 ਅਪਰੈਲ
ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਇੱਥੇ ਨਗਰ ਪੰਚਾਇਤ ਹੰਢਿਆਇਆ ਨੇ ਬਰਨਾਲਾ ਪੁਲੀਸ ਦੇ ਸਹਿਯੋਗ ਨਾਲ ਕਿਲ੍ਹਾ ਪੱਤੀ ਵਿੱਚ ਨਸ਼ਾ ਤਸਕਰ ਦਾ ਨਾਜਾਇਜ਼ ਤੌਰ ’ਤੇ ਉਸਾਰਿਆ ਢਾਂਚਾ ਢਾਹ ਦਿੱਤਾ। ਇਸ ਦੌਰਾਨ ਐੱਸਐੱਸਪੀ (ਬਰਨਾਲਾ) ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਅੱਜ ਵਾਰਡ ਨੰਬਰ 4, ਕਿਲ੍ਹਾ ਪੱਤੀ ਹੰਢਿਆਇਆ ਵਿੱਚ ਨਾਜਾਇਜ਼ ਢਾਂਚੇ ਨੂੰ ਢਾਹਿਆ ਗਿਆ ਹੈ। ਇਸ ਦਾ ਮਾਲਕ ਮੋਹਨੀ ਸਿੰਘ ਹੈ। ਉਸ ਖਿਲਾਫ਼ ਕਰੀਬ 10 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਹੰਢਿਆਇਆ ਵੱਲੋਂ ਇਸ ਸਬੰਧੀ ਪੁਲੀਸ ਤੋਂ ਮਦਦ ਮੰਗੀ ਗਈ ਸੀ। ਇਸ ਕਾਰਵਾਈ ਨੂੰ ਅੰਜਾਮ ਮੌਕੇ ਵੱਡੀ ਗਿਣਤੀ ਵਿੱਚ ਪੁਲੀਸ ਮੌਕੇ ’ਤੇ ਤਾਇਨਾਤ ਰਹੀ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਯਕੀਨੀ ਬਣਾਉਂਦਿਆਂ ਇਹ ਕਾਰਵਾਈ ਕੀਤੀ ਗਈ।
Advertisement
Advertisement