ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ
04:21 AM Jan 05, 2025 IST
ਫਗਵਾੜਾ: ਬੈਂਕ ਮੁਲਾਜ਼ਮ ਵੱਲੋਂ ਮਿਲੀਭੁਗਤ ਕਰ ਕੇ ਪੈਸਿਆਂ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 318 (4), 61 (2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਗੁਰਪ੍ਰੀਤ ਸੱਗੂ ਬ੍ਰਾਂਚ ਹੈੱਡ ਇੰਡੂਸਲੈਂਡ ਬੈਂਕ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੇ ਬੈਂਕ ਖਾਤੇ ’ਚੋਂ ਬੈਂਕ ਦੇ ਮੁਲਾਜ਼ਮ ਸੂਰਜ ਕੁਮਾਰ ਨੇ ਮਿਲੀਭੁਗਤ ਕਰ ਕੇ ਪੈਸਿਆਂ ਦੀ ਧੋਖਾਧੜੀ ਕੀਤੀ ਹੈ। ਇਸ ਸਬੰਧ ’ਚ ਪੁਲੀਸ ਨੇ ਸੂਰਜ ਕੁਮਾਰ ਵਾਸੀ ਖਲਵਾੜਾ ਗੇਟ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। - ਪੱਤਰ ਪ੍ਰੇਰਕ
Advertisement
Advertisement