ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਮਾਕਿਆਂ ਕਾਰਨ ਥਰਮਲ ਪਲਾਂਟ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟੇ

03:11 AM May 11, 2025 IST
featuredImage featuredImage

 

Advertisement

ਜਤਿੰਦਰ ਬਾਵਾ

ਸ੍ਰੀ ਗੋਇੰਦਵਾਲ ਸਾਹਿਬ, 10 ਮਈ

Advertisement

ਸ਼ੁਕਰਵਾਰ ਅੱਧੀ ਰਾਤ ਹੋਏ ਧਮਾਕਿਆਂ ਕਾਰਨ ਕਸਬਾ ਗੋਇੰਦਵਾਲ ਸਾਹਿਬ ਤੇ ਆਸ-ਪਾਸ ਰਹਿਣ ਵਾਲੇ ਲੋਕ ਸਹਿਮ ਗਏ ਹਨ। ਰਾਤ ਕਰੀਬ ਡੇਢ ਵਜੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਧਮਾਕਿਆਂ ਕਾਰਨ ਜਿੱਥੇ ਥਰਮਲ ਪਲਾਂਟ ਦੇ ਕੁਝ ਹਿੱਸਿਆ ਦੀਆਂ ਬਿਲਡਿੰਗਾਂ ਦੇ ਸ਼ੀਸ਼ੇ ਟੁੱਟੇ ਹਨ, ਉੱਥੇ ਹੀ ਬਿਆਸ ਪੁਲ ਨਾਲ ਲੱਗਦੇ ਕੁਝ ਪਿੰਡਾ ਦੇ ਘਰਾਂ ਦੇ ਬੂਹੇ ਬਾਰੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਭਾਵੇਂ ਇਨ੍ਹਾਂ ਧਮਾਕਿਆਂ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਪਰ ਲੋਕਾਂ ਵਿੱਚ ਡਰ ਦਾ ਮਾਹੌਲ ਬਰਕਰਾਰ ਹੈ।

ਸੂਤਰਾਂ ਅਨੁਸਾਰ ਕੁਝ ਪ੍ਰਤੱਖਦਰਸ਼ੀਆਂ ਨੇ ਡਰੋਨ ਨੁਮਾ ਵਸਤੂ ਨੂੰ ਨਸ਼ਟ ਹੁੰਦਿਆਂ ਬਿਆਸ ਦਰਿਆ ਵਿੱਚ ਡਿੱਗਦੇ ਦੇਖਿਆ ਹੈ ਪਰ ਇਸ ਦੀ ਕਿਸੇ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਨੇ ਹਾਲਾਤ ਨਾਲ ਨਜਿੱਠਣ ਲਈ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਜਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਉਨ੍ਹਾਂ ਅਫਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ।

 

ਦਸੂਹਾ ਨੇੜੇ ਫ਼ੌਜ ਨੇ ਅਸਮਾਨ ’ਚ ਹੀ ਤਬਾਹ ਕੀਤੇ ਡਰੋਨ

ਭਗਵਾਨ ਦਾਸ ਸੰਦਲ

ਦਸੂਹਾ, 10 ਮਈ

ਇੱਥੇ ਲੰਘੀ ਰਾਤ ਬੇਟ ਇਲਾਕੇ ਵਿੱਚ ਪਾਕਿਸਤਾਨ ਵੱਲੋਂ ਭੇਜੇ ਡਰੋਨਾਂ ਨੂੰ ਸੁਰੱਖਿਆ ਬਲਾਂ ਵੱਲੋਂ ਅਸਮਾਨ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਲੰਘੀ ਰਾਤ ਤੋਂ ਤੜਕੇ ਤੱਕ ਕਈ ਵਾਰੀ ਧਮਾਕਿਆਂ ਦੀ ਆਵਾਜ਼ ਸੁਣੀ ਗਈ ਤੇ ਅਸਮਾਨ ’ਚ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ। ਸਵੇਰੇ ਪਿੰਡ ਲੁਢਿਆਣੀ ਦੇ ਵੱਖ-ਵੱਖ ਖੇਤਾਂ ’ਚ ਨਸ਼ਟ ਕੀਤੇ ਡਰੋਨਾਂ ਦਾ ਮਲਬਾ ਮਿਲਣ ਤੋਂ ਬਾਅਦ ਵਿਸ਼ੇਸ਼ ਟੀਮਾਂ ਮੌਕੇ ’ਤੇ ਪਹੁੰਚੀਆਂ। ਡਰੋਨ ਹਮਲਿਆਂ ਕਾਰਨ ਪ੍ਰਸ਼ਾਸਨ ਵੱਲੋਂ ਦਸੂਹਾ ਇਲਾਕੇ ਨੂੰ ਰੈੱਡ ਅਲਰਟ ’ਤੇ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ (ਹੁਸ਼ਿਆਰਪੁਰ) ਆਸ਼ਿਕਾ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਰਖਿਆ ਬਲਾਂ ਦੀਆਂ ਗਤਿਵਿਧੀਆਂ ਜਾਂ ਕਿਸੇ ਵੀ ਤਣਾਅਪੂਰਨ ਹਾਦਸੇ ਦੀ ਕੋਈ ਵੀ ਫੋਟੋ ਜਾਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਨਸ਼ਰ ਨਾ ਕਰਨ। ਉਨ੍ਹਾਂ ਬਲੈਕ ਆਊਟ ਦੇ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਪਾਰਕ ਅਦਾਰੇ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹਿਣਗੇ।

filter: 0; fileterIntensity: 0.0; filterMask: 0; brp_mask:0;
brp_del_th:null;
brp_del_sen:null;
delta:null;
module: photo;hw-remosaic: false;touch: (-1.0, -1.0);sceneMode: 8;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 41;
Advertisement