ਦੱਖਣੀ ਚੀਨ ’ਚ ਹੜ੍ਹ ਕਾਰਨ ਸੜਕਾਂ ਨਹਿਰਾਂ ਬਣੀਆਂ
05:46 AM Jun 19, 2025 IST
ਪੇਈਚਿੰਗ, 18 ਜੂਨ
ਦੱਖਣੀ ਚੀਨ ਦੇ ਗੁਆਂਗਦੋਂਗ ਸੂਬੇ ’ਚ ਹੜ੍ਹਾਂ ਦਾ ਪਾਣੀ ਭਰਨ ਮਗਰੋਂ ਬਚਾਅ ਕਰਮੀਆਂ ਨੇ ਅੱਜ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਅਤੇ ਭੋਜਨ ਤੇ ਪਾਣੀ ਮੁਹੱਈਆ ਕਰਵਾਉਣ ਲਈ ਰਬੜ ਦੀਆਂ ਕਿਸ਼ਤੀਆਂ ਦੀ ਵਰਤੋਂ ਕੀਤੀ। ਸਰਕਾਰੀ ਬ੍ਰਾਡਕਾਸਟਰ ‘ਸੀਸੀਟੀਵੀ’ ਨੇ ਦੱਸਿਆ ਕਿ ਭਾਰੀ ਮੀਂਹ ਮਗਰੋਂ ਹੁਆਇਜੀ ਕਾਊਂਟੀ ’ਚੋਂ ਲਗਪਗ 30,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕਾਊਂਟੀ ’ਚ ਅੱਧੀਆਂ ਸੜਕਾਂ ਪਾਣੀ ’ਚ ਡੁੱਬ ਗਈਆਂ ਜਦਕਿ ਬਿਜਲੀ ਤੇ ਇੰਟਰਨੈੱਟ ’ਚ ਵਿਘਨ ਪਿਆ। ਸ਼ਹਿਰੀ ਇਲਾਕੇ ’ਚ ਸੁਈਜਿਆਂਗ ਨਦੀ ’ਚ ਹੜ੍ਹ ਆਉਣ ਕਾਰਨ ਸੜਕਾਂ ’ਚ ਨਹਿਰਾਂ ਵਿੱਚ ਬਦਲ ਗਈਆਂ। ਹਵਾਈ ਫੁਟੇਜ ’ਚ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਰੁੱਖ ਹੜ੍ਹ ਦੇ ਪਾਣੀ ’ਚ ਡੁੱਬੇ ਦਿਖਾਈ ਦੇ ਰਹੇ ਹਨ। ਕੁਝ ਹਿੱਸਿਆਂ ’ਚ ਪਾਣੀ ਇਮਾਰਤਾਂ ਦੀ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ ਅਤੇ ਗੱਡੀਆਂ ਦੇ ਸਿਰਫ ਉੱਪਰੀ ਹਿੱਸੇ ਨਜ਼ਰ ਆ ਰਹੇ ਸਨ। -ਏਪੀ
Advertisement
Advertisement