ਦੋ ਭਾਰਤੀਆਂ ਉੱਤੇ ਗੈ਼ਰਕਾਨੂੰਨੀ ਢੰਗ ਨਾਲ ਇਕੱਠ ਕਰਨ ਦਾ ਦੋਸ਼
04:41 AM May 28, 2025 IST
ਸਿੰਗਾਪੁਰ, 27 ਮਈ
ਭਾਰਤੀ ਮੂਲ ਦੇ ਦੋ ਸਿੰਗਾਪੁਰ ਵਾਸੀਆਂ ’ਤੇ ਵਿਦੇਸ਼ੀ ਕਿਰਤੀਆਂ ਦਾ ਗ਼ੈਰਕਾਨੂੰਨੀ ਢੰਗ ਨਾਲ ਇਕੱਠ ਕਰਨ ਦਾ ਦੋਸ਼ ਲਾਇਆ ਗਿਆ ਹੈ। ਚੈਨਲ ‘ਨਿਊਜ਼ ਏਸ਼ੀਆ’ ਦੀ ਖ਼ਬਰ ਅਨੁਸਾਰ ਰਬੈਕਾ ਰੂਬਿਨੀ ਰਵੀਨਥਿਰਨ (33) ਅਤੇ ਵੀ. ਡੈਰਿਕ ਮਹੇਂਦਰਨ (36) ਨੂੰ ਵਿਦੇਸ਼ੀ ਕਰਮਚਾਰੀ ਰੁਜ਼ਗਾਰ ਐਕਟ (ਈਐੱਫਐੱਮਏ) ਤਹਿਤ ਅਪਰਾਧ ਲਈ ਭੜਕਾਉਣ ਦਾ ਦੋਸ਼ੀ ਬਣਾਇਆ ਗਿਆ ਹੈ। ਕਿਰਤ ਮੰਤਰਾਲੇ ਤੇ ਪੁਲੀਸ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਵੀਨਥਿਰਨ ’ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਅਧੀਨ ਕੰਮ ਕਰਦੇ 15 ਵਿਦੇਸ਼ੀ ਕਿਰਤੀਆਂ ਨੂੰ ਕੰਪਨੀ ਤੋਂ ਭੁਗਤਾਨ ਦੀ ਮੰਗ ਨੂੰ ਲੈ ਕੇ 24 ਅਕਤੂਬਰ 2024 ਨੂੰ ਨਿਰਮਾਣ ਵਾਲੀਆਂ ਦੋ ਥਾਵਾਂ ਦੇ ਬਾਹਰ ਇਕੱਠੇ ਹੋਣ ਦਾ ਨਿਰਦੇਸ਼ ਦਿੱਤਾ ਸੀ। ਬਿਆਨ ਅਨੁਸਾਰ ਇਸ ਪ੍ਰੋਗਰਾਮ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ। -ਪੀਟੀਆਈ
Advertisement
Advertisement