ਦਿੱਲੀ ਛਾਉਣੀ ’ਚ ਆਰਮੀ ਬੇਸ ਹਸਪਤਾਲ ਨੂੰ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ
04:35 PM May 09, 2023 IST
ਨਵੀਂ ਦਿੱਲੀ, 9 ਮਈ
Advertisement
ਰਾਸ਼ਟਰੀ ਰਾਜਧਾਨੀ ਦੇ ਦੱਖਣ-ਪੱਛਮੀ ਹਿੱਸੇ ਵਿਚ ਦਿੱਲੀ ਛਾਉਣੀ ਖੇਤਰ ਵਿਚ ਸਥਿਤ ਆਰਮੀ ਬੇਸ ਹਸਪਤਾਲ ਵਿਚ ਅੱਜ ਤੜਕੇ ਅੱਗ ਲੱਗ ਗਈ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਅੱਗ ਲੱਗਣ ਦੀ ਸੂਚਨਾ ਤੜਕੇ 3.50 ਵਜੇ ਮਿਲੀ, ਜਿਸ ਤੋਂ ਬਾਅਦ 11 ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਅੱਗ, ਜੋ ਅਪਰੇਸ਼ਨ ਥੀਏਟਰ, ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਅਤੇ ਸਟੋਰ ਰੂਮ ਵਿੱਚ ਫੈਲ ਗਈ ਸੀ, ਨੂੰ ਸਵੇਰੇ 5.30 ਵਜੇ ਦੇ ਕਰੀਬ ਕਾਬੂ ਕਰ ਲਿਆ ਗਿਆ।
Advertisement
Advertisement