ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿਲਜੀਤ ਦਾ ਸ਼ੋਅ ਦੇਖਣ ਲਈ ਕੰਧਾਂ ’ਤੇ ਚੜ੍ਹੇ ਸਰੋਤੇ

07:00 AM Jan 02, 2025 IST
ਸ਼ੋਅ ਖਤਮ ਹੋਣ ਮਗਰੋਂ ਪੀਏਯੂ ਦੇ ਬਾਹਰ ਲੱਗਿਆ ਟਰੈਫਿਕ ਜਾਮ। -ਫੋਟੋ: ਹਿਮਾਂਸ਼ੂ ਮਹਾਜਨ
ਮੇਰੀ ਦਿਲੀ ਇੱਛਾ ਸੀ ਕਿ ਨਵਾਂ ਸਾਲ ਆਪਣੇ ਸ਼ਹਿਰ ਲੁਧਿਆਣਾ ਵਿੱਚ ਮਨਾਵਾਂ: ਦਿਲਜੀਤਗਗਨਦੀਪ ਅਰੋੜਾ
Advertisement

ਲੁਧਿਆਣਾ, 1 ਜਨਵਰੀ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੌਸਾਂਝ ਦਾ ਕੰਸਰਟ ਪੀਏਯੂ ਦੇ ਫੁਟਬਾਲ ਗਰਾਊਂਡ ਵਿੱਚ ਹੋਇਆ। ਸ਼ੋਅ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਪੁੱਜੇ। ਇਸ ਦੌਰਾਨ ਟਿਕਟ ਲੈਣ ਤੋਂ ਵਾਂਝੇ ਰਹਿ ਗਏ ਸਰੋਤਿਆਂ ਨੇ ਵੀ ਖੇਤੀਬਾੜੀ ਯੂਨੀਵਰਸਿਟੀ ਦੀਆਂ ਕੰਧਾਂ ’ਤੇ ਚੜ੍ਹ ਕੇ ਆਨੰਦ ਮਾਨਿਆ। ਇਸ ਦੌਰਾਨ ਕੁਝ ਲੋਕ ਯੂਨੀਵਰਸਿਟੀ ਦੇ ਸਾਹਮਣੇ ਤੋਂ ਲੰਘਣ ਵਾਲੇ ਫਲਾਈਓਵਰ ’ਤੇ ਚੜ੍ਹ ਕੇ ਅਤੇ ਕੁਝ ਬਾਹਰ ਸੜਕਾਂ ’ਤੇ ਖੜ੍ਹ ਕੇ ਹੀ ਦਿਲਜੀਤ ਦੇ ਗਾਣਿਆਂ ’ਤੇ ਨੱਚਦੇ ਦਿਖਾਈ ਦਿੱਤੇ। ਇਸ ਦੌਰਾਨ ਪੁਲੀਸ ਦੀ ਲੋਕਾਂ ਨੂੰ ਰੋਕਣ ਲਈ ਬਹੁਤ ਮਿਹਨਤ ਕੀਤੀ ਤੇ ਰਾਤ 12 ਵਜੇ ਤੱਕ ਵੀ ਪੁਲੀਸ ਅਧਿਕਾਰੀ ਫਲਾਈਓਵਰ ਤੋਂ ਲੋਕਾਂ ਨੂੰ ਹਟਾਉਂਦੇ ਰਹੇ।

Advertisement

ਇਸ ਦੌਰਾਨ ਜਦੋਂ ਦਿਲਜੀਤ ਨੇ ਆਪਣੇ ਪਹਿਰਾਵੇ ’ਚ ਸਟੇਜ ’ਤੇ ਆ ਕੇ ਬੋਲਿਆ, ‘ਪੰਜਾਬੀ ਆ ਗਏ ਓਏ...’ ਤਾਂ ਸਾਰਾ ਗਰਾਊਂਡ ਉਸ ਦੇ ਪ੍ਰਸ਼ੰਸਕਾਂ ਦੀਆਂ ਚੀਕਾਂ ਤੇ ਤਾੜੀਆਂ ਨਾਲ ਗੂੰਜ ਉੱਠਿਆ। ਗਾਇਕ ਨੇ ਪਹਿਲਾਂ ਸਰੋਤਿਆਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ, ‘ਮੇਰੀ ਦਿਲੀ ਇੱਛਾ ਸੀ ਕਿ ਮੈਂ ਨਵਾਂ ਸਾਲ ਆਪਣੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਲੋਕਾਂ ਦੇ ਨਾਲ ਮਨਾਵਾਂ।’ ਦਿਲਜੀਤ ਨੇ ਕਿਹਾ ਕਿ ਜਦੋਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਤੇ ਫੱਸ ਜਾਂਦਾ ਹੈ ਤਾਂ ਬਸ ਇਹ ਯਾਦ ਕਰਦਾ ਹੈ ਕਿ ਉਹ ਲੁਧਿਆਣੇ ਦਾ ਹੈ ਤੇ ਉਸ ਦੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ। ਗਾਇਕ ਨੇ ਦੱਸਿਆ ਕਿ ਉਸ ਦਾ ਬਚਪਨ ਇਸੇ ਸ਼ਹਿਰ ਵਿੱਚ ਬੀਤਿਆ ਹੈ।

ਪੀਏਯੂ ਵਿੱਚ ਦਿਲਜੀਤ ਦੇ ਸ਼ੋਅ ਦੀ ਟਿਕਟ ਦਾ ਮੁੱਲ 5000 ਰੁਪਏ ਤੋਂ ਸ਼ੁਰੂ ਸੀ, ਇਸ ਕਰਕੇ ਬਹੁਤ ਸਾਰੇ ਲੋਕ ਅਜਿਹੇ ਸਨ, ਜਿਹੜੇ ਟਿਕਟ ਖ਼ਰਚ ਕਰਕੇ ਸ਼ੋਅ ਦੇਖਣ ਨਹੀਂ ਜਾ ਸਕੇ। ਪਰ ਲੋਕਾਂ ਵਿੱਚ ਦਿਲਜੀਤ ਨੂੰ ਸੁਣਨ ਦਾ ਕਾਫ਼ੀ ਉਤਸਾਹ ਸੀ ਇਸ ਕਰਕੇ ਪੀਏਯੂ ਦੇ ਗੇਟ ਦੇ ਬਾਹਰ ਵੱਡੀ ਗਿਣਤੀ ਪ੍ਰਸ਼ੰਸਕ ਇਕੱਠੇ ਹੋ ਗਏ। ਜਿਥੋਂ ਕਿਤੇ ਵੀ ਸਟੇਜ ਨਜ਼ਰ ਆ ਰਹੀ ਸੀ ਉਥੇ ਦਿਲਜੀਤ ਦੇ ਪ੍ਰਸ਼ੰਸਕ ਕੰਧਾਂ ’ਤੇ ਚੜ੍ਹ ਕੇ ਆਪਣੇ ਚਹੇਤੇ ਗਾਇਕ ਨੂੰ ਵੇਖ ਰਹੇ ਸਨ ਤੇ ਇਸੇ ਤਰ੍ਹਾਂ ਉਨ੍ਹਾਂ ਲੰਬਾ ਸਮਾਂ ਸ਼ੋਅ ਦਾ ਆਨੰਦ ਵੀ ਮਾਣਿਆ।

ਰਾਤ ਇੱਕ ਵਜੇ ਸੜਕਾਂ ’ਤੇ ਹੰਗਾਮਾ, ਟਰੈਫਿਕ ਜਾਮ 

ਦਿਲਜੀਤ ਦੇ ਸ਼ੋਅ ਕਾਰਨ ਸ਼ਾਮ 5 ਵਜੇ ਤੋਂ ਰਾਤ 1:30 ਵਜੇ ਤੱਕ ਫਿਰੋਜ਼ਪੁਰ ਰੋਡ ’ਤੇ ਜਾਮ ਰਿਹਾ। ਦਿਲਜੀਤ ਦਾ ਸ਼ੋਅ ਖਤਮ ਹੋਣ ਮਗਰੋਂ ਰਾਤ ਇੱਕ ਤੋਂ ਡੇਢ ਵਜੇ ਦਰਮਿਆਨ ਫਿਰੋਜ਼ਪੁਰ ਰੋਡ ਪੂਰੀ ਤਰ੍ਹਾਂ ਜਾਮ ਹੋ ਗਿਆ ਤੇ ਇਸ ਸੜਕ ਨਾਲ ਰਲਦੀਆਂ ਹੋਰ ਸੜਕਾਂ ’ਤੇ ਵੀ ਸੈਂਕੜੇ ਗੱਡੀਆਂ ਖੜ੍ਹੀਆਂ ਦੇਖੀਆਂ ਗਈਆਂ। ਹਰ ਕੋਈ ਛੇਤੀ ਤੋਂ ਛੇਤੀ ਆਪਣੀ ਗੱਡੀ ਕੱਢ ਕੇ ਲਿਜਾਣਾ ਚਾਹੁੰਦਾ ਸੀ, ਜਿਸ ਕਰਕੇ ਲੋਕਾਂ ਨੂੰ ਗੱਡੀਆਂ ਕੱਢਣ ਲਈ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ।

ਸ਼ੋਅ ਦੇਖਣ ਆਏ 17 ਜਣਿਆਂ ਦੇ ਮੋਬਾਈਲ ਚੋਰੀਖੇਤੀਬਾੜੀ ਯੂਨੀਵਰਸਿਟੀ ਦਾ ਫੁੱਟਬਾਲ ਸਟੇਡੀਅਮ ਸ਼ੋਅ ਦੌਰਾਨ ਸਿਰਫ਼ ਦਿਲਜੀਤ ਦੇ ਪ੍ਰਸ਼ੰਸਕਾਂ ਨਾਲ ਹੀ ਨਹੀਂ ਸੀ ਭਰਿਆ ਹੋਇਆ, ਸਗੋਂ ਇਸ ਭੀੜ ਵਿੱਚ ਕਈ ਅਜਿਹੇ ਮੌਕਾਪ੍ਰਸਤ ਵੀ ਸਨ, ਜਿਨ੍ਹਾਂ ਵੱਡੀ ਗਿਣਤੀ ਪ੍ਰਸ਼ੰਸਕਾਂ ਦੀ ਮੌਜੂਦਗੀ ਦਾ ਫਾਇਦਾ ਉਠਾਉਂਦਿਆਂ ਲੋਕਾਂ ਦੀਆਂ ਜੇਬਾਂ ’ਚੋਂ ਮੋਬਾਈਲ ਚੋਰੀ ਕਰ ਲਏ। ਇਸ ਸ਼ੋਅ ਦੌਰਾਨ ਹੁਣ ਤੱਕ ਕੁਲ 17 ਜਣਿਆਂ ਵੱਲੋਂ ਮੋਬਾਈਲ ਚੋਰੀ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ੋਅ ਖਤਮ ਹੋਣ ਮਗਰੋਂ ਲੋਕ ਇੱਧਰ-ਉੱਧਰ ਭੱਜਦੇ ਤੇ ਫੋਨ ਲੱਭਦੇ ਦੇਖੇ ਗਏ। ਇਸ ਸਬੰਧੀ ਪੀਏਯੂ ਦੇ ਥਾਣੇ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।

ਪੁਲੀਸ ਨੇ ਵੱਡੀ ਗਿਣਤੀ ਵਾਹਨ ਟੋਅ ਕੀਤੇ

ਦਿਲਜੀਤ ਦੇ ਸ਼ੋਅ ਦੌਰਾਨ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਗੱਡੀਆਂ ਪਾਰਕ ਕਰਨ ਲਈ ਕਰੀਬ 15 ਥਾਂਵਾਂ ਦਿੱਤੀਆਂ ਗਈਆਂ ਸਨ। ਪਾਰਕਿੰਗ ਸਥਾਨ ਡੇਢ ਕਿਲੋਮੀਟਰ ਤੋਂ ਸਾਢੇ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸਨ। ਦਿਲਜੀਤ ਦੇ ਸ਼ੋਅ ’ਚ ਜਾਣ ਦੀ ਕਾਹਲੀ ’ਚ ਲੋਕਾਂ ਨੇ ਆਪਣੀਆਂ ਕਾਰਾਂ ਇੱਧਰ-ਉੱਧਰ ਖੜ੍ਹੀਆਂ ਕਰ ਦਿੱਤੀਆਂ। ਪੁਲੀਸ ਨੇ ਇਸ ਸਬੰਧੀ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਈ ਸੀ ਤੇ ਸ਼ੋਅ ਵਾਲੀ ਰਾਤ ਪੁਲੀਸ ਨੇ ਗ਼ਲਤ ਢੰਗ ਨਾਲ ਖੜ੍ਹੇ ਕੀਤੇ ਵਾਹਨ ਟੋਅ ਕਰ ਦਿੱਤੇ ਜਿਸ ਮਗਰੋਂ ਵਾਪਸੀ ਮੌਕੇ ਕਈ ਲੋਕ ਆਪਣੇ ਵਾਹਨ ਵੀ ਲੱਭਦੇ ਵੇਖੇ ਗਏ। ਰਾਤ 1 ਵਜੇ ਤੱਕ ਪੁਲੀਸ ਸੜਕਾਂ ਵਿਚਾਲੇ ਖੜ੍ਹੀਆਂ ਗੱਡੀਆਂ ਟੋਅ ਕਰਦੀ ਰਹੀ।

 

 

Advertisement