ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ’ਚ ਕੁੜੀਆਂ ਦੀ ਝੰਡੀ
ਕੁਲਦੀਪ ਸਿੰਘ
ਨਵੀਂ ਦਿੱਲੀ, 13 ਮਈ
ਸੀਬੀਐੱਸਈ ਵਲੋਂ ਅਕਾਦਮਿਕ ਸੈਸ਼ਨ 2024-2025 ਦੇ 10ਵੀਂ ਅਤੇ 12ਵੀਂ ਜਮਾਤਾਂ ਦੇ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜਿਆਂ ਦਾ ਵੇਰਵਾ ਸੀਬੀਐੱਸਈ ਦੀ ਅਧਿਕਾਰਤ ਵੈਬਸਾਈਟ ਤੋਂ ਇਲਾਵਾ ਮੋਬਾਇਲ ਐਪ ‘ਡਿਜ਼ੀ ਲਾਕਰ’, ‘ਉਮੰਗ’ ਉਤੇ ਵੀ ਉਪਲਬਧ ਹੈ। ਓਵਰ ਆਲ ਦਿੱਲੀ ਵਿਚ ਸਾਰੇ ਵਿਸ਼ਿਆਂ ਲਈ 328701 ਬੱਚੇ ਨਾਮਜ਼ਦ ਹੋਏ ਤੇ 327041 ਅਪੀਅਰ ਹੋਏ ਜਿਨ੍ਹਾਂ ਵਿਚੋਂ 311138 ਭਾਵ 95.14 ਫ਼ੀਸਦ ਵਿਦਿਆਰਥੀ ਪਾਸ ਹੋਏ। 10ਵੀਂ ਦੇ ਨਤੀਜਿਆਂ ਅਨੁਸਾਰ ਕੁੜੀਆਂ ਦੀ ਪਾਸ ਪ੍ਰਤੀਸ਼ਤ ਮੁੰਡਿਆਂ ਨਾਲੋਂ 2.37 ਫ਼ੀਸਦ ਜ਼ਿਆਦਾ ਹੈ-ਭਾਵ ਕੁੜੀਆਂ 92.63 ਫ਼ੀਸਦ, ਮੁੰਡੇ 95.00 ਫ਼ੀਸਦ ਤੇ ਟਰਾਂਸਜ਼ੈਂਡਰ 95 ਫ਼ੀਸਦ ਹਨ। 12ਵੀਂ ਲਈ ਸਾਰੇ ਵਿਸ਼ਿਆਂ ਦੇ 1704367 ਵਿਦਿਆਰਥੀ ਨਾਮਜ਼ਦ ਹੋਏ ਜਿਨ੍ਹਾਂ ਵਿੱਚੋਂ 1692794 ਵਿਦਿਆਰਥੀ ਅਪੀਅਰ ਹੋਏ ਤੇ 1496307 ਭਾਵ 88.39 ਫ਼ੀਸਦ ਵਿਦਿਆਰਥੀ ਪਾਸ ਹੋਏ। ਓਵਰ ਆਲ ਦਿੱਲੀ ਵਿਚ ਸਾਰੇ ਵਿਸ਼ਿਆਂ ਲਈ 308105 ਬੱਚੇ ਨਾਮਜ਼ਦ ਹੋਏ ਤੇ 306733 ਅਪੀਅਰ ਹੋਏ ਜਿਨ੍ਹਾਂ ਵਿਚੋਂ 291962 ਭਾਵ 95.18 ਫ਼ੀਸਦ ਵਿਦਿਆਰਥੀ ਪਾਸ ਹੋਏ। 10ਵੀਂ ਦੇ ਨਤੀਜਿਆਂ ਅਨੁਸਾਰ ਕੁੜੀਆਂ ਦਾ ਪਾਸ ਪ੍ਰਤੀਸ਼ਤ ਮੁੰਡਿਆਂ ਨਾਲੋਂ 5.94 ਫ਼ੀਸਦ ਜ਼ਿਆਦਾ ਹੈ-ਭਾਵ ਕੁੜੀਆਂ 91.64 ਫ਼ੀਸਦ ਮੁੰਡੇ 85.70 ਫ਼ੀਸਦ ਤੇ ਟਰਾਂਸਜ਼ੈਂਡਰ 100.00 ਫ਼ੀਸਦ ਹਨ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ):
ਇੱਥੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਸੀਬੀਐੱਸਈ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੱਸਿਆ ਕਿ ਸਟੂਡੈਂਟਸ ਫੈਕਲਟੀ ਦੇ ਵਿਦਿਆਰਥੀ ਸਾਕੇਤ ਨੇ 97.2 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਪਲਕ ਨੇ 88.2 ਫ਼ੀਸਦ, ਰਿਦਮਦੀਪ ਨੇ 86.8, ਸਲੋਨੀ ਨੇ 84.2, ਵੰਸ਼ ਗੋਇਲ ਨੇ 80.8 , ਅਭਿਸ਼ੇਕ ਹਰੀ ਨੇ 80.8 ਫ਼ੀਸਦ ਅੰਕ ਪ੍ਰਾਪਤ ਕੀਤੇ। ਅਸ਼ੀਸ਼ ਨੇ 77.2, ਹਿਮਾਨੀ ਨੇ 74.6, ਖੁਸ਼ੀ ਨੇ 73.2, ਪ੍ਰਿਤਪਾਲ ਨੇ 71.4 ਫ਼ੀਸਦ ਅੰਕ ਪ੍ਰਾਪਤ ਕੀਤੇ। ਇੰਝ ਹੀ ਸਾਇੰਸ ਗਰੁੱਪ ਦਾ ਨਤੀਜਾ 100 ਫ਼ੀਸਦ ਰਿਹਾ। ਇਸ ਵਿਚ ਹਰਮਨਜੀਤ ਕੌਰ ਨੇ 91 ਫ਼ੀਸਦ ਅੰਕ ਪ੍ਰਾਪਤ ਕੀਤੇ। ਹਰਸ਼ਪ੍ਰੀਤ ਕੌਰ ਨੇ 89, ਮਾਹੀ ਸੋਈ ਨੇ 87.8, ਛਾਇਆ ਨੇ 87.2, ਅਰਪਿਤ ਨੇ 87, ਸੁਪ੍ਰਿਆ ਨੇ 86 ,ਪੀਯੂਸ਼ ਨੇ 82.2, ਲਵਿਸ਼ ਨੇ 80.6, ਸਲੋਨੀ ਨੇ 79 ,ਪੂਰਨਿਮਾ ਨੇ 78.8, ਦੀਪਕਾ ਨੇ 78.8,ਆਸ਼ੀਸ਼ ਸਿੰਘ ਨੇ 78.4, ਸੁਹਾਨੀ ਨੇ 78.4,ਮਹਿਕ ਨੇ 76 , ਭਾਵੇਸ਼ ਨੇ 76, ਆਦਿੱਤਿਆ ਨੇ 75 ,ਜਸਕੀਰਤ ਨੇ 74.8 ਆਰਤੀ ਨੇ 73, ਮਹਿਕ ਨੇ 72 .6 ਅਮਨ ਨੇ 71.4 ਫ਼ੀਸਦ ਅੰਕ ਹਾਸਲ ਕੀਤੇ। ਆਰਟਸ ਦਾ ਨਤੀਜਾ ਵੀ ਸੌ ਫ਼ੀਸਦ ਰਿਹਾ। ਇਸ ਵਿਚ ਜੋਤੀ ਨੇ 93.4 ਫ਼ੀਸਦ, ਜੋਗਨ ਸਿੰਘ ਨੇ 89 ,ਨਵਜੋਤ ਕੌਰ ਤੇ ਜਸ਼ਨ ਛਾਬੜਾ ਨੇ 86.2, ਹਰਜੱਸ ਕੌਰ ਨੇ 83.2 ,ਈਸ਼ਾ ਕਸ਼ਯਪ 82.2, ਅਨਖਪ੍ਰੀਤ ਨੇ 81.8, ਜਸ਼ਨਦੀਪ ਸਿੰਘ ਨੇ 81.4, ਕਰਨਪ੍ਰੀਤ ਨੇ 77.6 , ਵੰਸ਼ਿਕਾ ਨੇ 76.2, ਹਰਮਨਪ੍ਰੀਤ ਕੌਰ ਨੇ 75, ਦੀਪਕ 73.2 ,ਪ੍ਰਵੀਨ ਕੁਮਾਰ, 73 , ਸਮਰਿਤੀ 71.6, ਆਦਿੱਤਿਆ ਨੇ 71 ਫ਼ੀਸਦ ਅੰਕ ਪ੍ਰਾਪਤ ਕੀਤੇ। ਇਸ ਮੌਕੇ ਮਨੋਜ ਭਸੀਨ, ਮੀਤ ਪ੍ਰਿੰਸੀਪਲ ਸਤਬੀਰ ਸਿੰਘ, ਤੇ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ।
ਫਰੀਦਾਬਾਦ ਵਿੱਚ 12ਵੀਂ ਦਾ ਨਤੀਜਾ 81.67 ਫ਼ੀਸਦ ਰਿਹਾ
ਫਰੀਦਾਬਾਦ (ਪੱਤਰ ਪ੍ਰੇਰਕ): ਹਰਿਆਣਾ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਫਰੀਦਾਬਾਦ ਵਿੱਚ 12ਵੀਂ ਜਮਾਤ ਦਾ ਨਤੀਜਾ 81.67 ਫ਼ੀਸਦ ਰਿਹਾ। ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਮਾਰਚ 2025 ਦੇ ਨਤੀਜੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 11825 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ। ਇਨ੍ਹਾਂ ਵਿੱਚੋਂ 9632 ਵਿਦਿਆਰਥੀ ਪਾਸ ਹੋਏ ਹਨ, ਜਦੋਂ ਕਿ 623 ਫੇਲ੍ਹ ਹੋਏ ਹਨ। ਇਸੇ ਤਰ੍ਹਾਂ, 1527 ਬੱਚਿਆਂ ਲਈ ਕੰਪਾਰਟਮੈਂਟ ਆਈ ਹੈ। ਪਿਛਲੇ ਸੈਸ਼ਨ ਦੇ ਮੁਕਾਬਲੇ ਇਸ ਵਾਰ ਨਤੀਜੇ 12 ਪ੍ਰਤੀਸ਼ਤ ਘੱਟ ਗਏ ਹਨ। ਸਰਕਾਰੀ ਸਕੂਲਾਂ ਵਿੱਚ 84.67 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ, ਜਦੋਂਕਿ ਪ੍ਰਾਈਵੇਟ ਸਕੂਲਾਂ ਵਿੱਚ 86.98 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ।
ਨਰਾਇਣਗੜ੍ਹ ਦੇ ਡੀਏਵੀ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ
ਨਰਾਇਣਗੜ੍ਹ (ਫਰਿੰਦਰ ਪਾਲ ਗੁਲੀਆਣੀ): ਸੀਬੀਐੱਸਈ ਬੋਰਡ ਵੱਲੋਂ ਐਲਾਨੇ 12ਵੀ ਜਮਾਤ ਦੇ ਨਤੀਜਿਆਂ ਵਿੱਚ ਨਰਾਇਨਗੜ੍ਹ ਡੀਏਵੀ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਆਰਪੀ ਰਾਠੀ ਨੇ ਦੱਸਿਆ ਕਿ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿੱਚ ਯੋਗਿਤਾ ਨੇ ਆਰਟਸ ਵਿੱਚ 95.4 ਫ਼ੀਸਦ, ਮੋਕਸ਼ਿਤਾ ਨੇ 92.6 ਅਤੇ ਮੰਨਤ ਟਾਂਕ ਨੇ 92.2 ਫ਼ੀਸਦ ਅੰਕ ਪ੍ਰਾਪਤ ਕੀਤੇ। ਵੰਸ਼ ਕਪੂਰ ਨੇ ਨਾਨ-ਮੈਡੀਕਲ ਵਿੱਚ 92 ਫ਼ੀਸਦ, ਆਰਵੀ ਆਰਟਸ ਨੇ 91.4 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਰਾਹੁਲ ਗੁਪਤਾ ਨੇ 91.2 ਫ਼ੀਸਦ (ਨਾਨ-ਮੈਡੀਕਲ), ਮਾਨਸੀ ਸ਼ਰਮਾ (90.8) ਨਾਨ-ਮੈਡੀਕਲ, ਖੁਸ਼ਪ੍ਰੀਤ ਕੌਰ ਨੇ ਕਾਮਰਸ ਵਿੱਚ 90.6 ਫ਼ੀਸਦ ਅਤੇ ਅੰਘਾ ਨਾਇਰ (ਮੈਡੀਕਲ) ਨੇ 90.2 ਫ਼ੀਸਦ ਅੰਕ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਸਾਬਕਾ ਜਸਟਿਸ ਪ੍ਰੀਤਮ ਪਾਲ, ਮੈਨੇਜਰ ਡਾ. ਵਿਵੇਕ ਕੋਹਲੀ, ਡਾ. ਵਿਕਾਸ ਕੋਹਲੀ (ਏਆਰਓ) ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।