ਦਸਮੇਸ਼ ਨਹਿਰ ਦਾ ਕੰਮ ਮੁਕੰਮਲ ਕਰਨ ਦੀ ਮੰਗ
05:21 AM Dec 24, 2024 IST
ਡੇਰਾਬੱਸੀ: ਸੀਪੀਆਈ ਤਹਿਸੀਲ ਕਮੇਟੀ ਡੇਰਾਬੱਸੀ ਦੀ ਮੀਟਿੰਗ ਕਾਮਰੇਡ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਸਮੇਸ਼ ਨਹਿਰ ਬਣਾਉਣ ਦੀ ਰਣਨੀਤੀ ਸ਼ੁਰੂ ਕੀਤੀ ਸੀ, ਉਸ ਨੂੰ ਤੇਜ਼ ਕੀਤਾ ਜਾਵੇ। ਡੇਰਾਬੱਸੀ ਤਹਿਸੀਲ ਕਮੇਟੀ ਦੇ ਇਕੱਤਰ ਕਾਮਰੇਡ ਸਾਥੀਆਂ ਨੇ ਕਿਹਾ ਕਿ ਦਸਮੇਸ਼ ਨਹਿਰ ਰਾਹੀਂ ਕੰਢੀ ਏਰੀਏ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਰਾਹਤ ਮਿਲੇਗੀ ਅਤੇ ਸਿੰਜਾਈ ਲਈ ਵੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਦੱਸਣਯੋਗ ਹੈ ਕਿ ਡੇਰਾਬੱਸੀ ਦੇ ਨਾਲ ਲੱਗਦੇ ਕਰੀਬ 50 ਪਿੰਡ ਹਰ ਸਾਲ ਸੋਕੇ ਦੀ ਮਾਰ ਝੱਲਦੇ ਹਨ। ਇਸ ਮੌਕੇ ਸੀਪੀਆਈ ਮੁਹਾਲੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਸਿੰਘ ਦੱਪਰ, ਅਵਤਾਰ ਸਿੰਘ ਦੱਪਰ, ਸੁਰਿੰਦਰ ਸਿੰਘ ਜੜੋਤ, ਨਸੀਬ ਸਿੰਘ, ਮਹਿੰਦਰ ਸਿੰਘ ਸਮਗੋਲੀ, ਹਰੀ ਚੰਦ ਚੰਦਹੇੜੀ, ਸੇਰ ਸਿੰਘ ਬੜਾਨਾ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ
Advertisement
Advertisement