ਤੋਗੜੀਆ ਦੋ ਦਿਨਾ ਦੌਰੇ ’ਤੇ ਪੰਜਾਬ ਪੁੱਜੇ
12:55 PM Apr 18, 2025 IST
ਪੱਤਰ ਪ੍ਰੇਰਕ
ਪਟਿਆਲਾ, 17 ਅਪਰੈਲ
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਸੰਸਥਾਪਕ ਡਾ. ਪ੍ਰਵੀਨ ਭਾਈ ਤੋਗੜੀਆ ਪੰਜਾਬ ਦੇ ਦੋ ਦਿਨਾਂ ਦੌਰੇ ’ਤੇ ਹਨ। ਇਸੇ ਤਹਿਤ ਅੱਜ ਉਹ ਹਿੰਦੂਆਂ ਨੂੰ ਇਕਜੁੱਟ ਕਰਨ ਲਈ ਪਟਿਆਲਾ ਪੁੱਜੇ। ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਹਿੰਦੂ, ਕਾਨੂੰਨ ਤੇ ਡੰਡੇ ਦੋਵਾਂ ਨਾਲ ਆਪਣੇ ਮਸਲੇ ਹੱਲ ਕਰਵਾਏਗਾ।
Advertisement
ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਦੇਸ਼ ’ਚ ਹਿੰਦੂਆਂ ਦੀ ਗਿਣਤੀ 100 ਕਰੋੜ ਹੈ ਪਰ 70 ਸਾਲ ਬਾਅਦ ਸਿਰਫ਼ 50 ਕਰੋੜ ਰਹਿ ਜਾਣਗੇ। ਇਸ ਦੇ ਹੱਲ ਲਈ ਸਾਨੂੰ ਤਿੰਨ ਗੱਲਾਂ, ਜਿਵੇਂ ਕਿ ਜਨਸੰਖਿਆ ਰੋਕੂ ਕਾਨੂੰਨ, ਬੰਗਲਾਦੇਸ਼ੀ ਘੁਸਪੈਠੀਆਂ ਦੀ ਵਾਪਸੀ ਅਤੇ ਹਰ ਪਿੰਡ, ਹਰ ਮੁਹੱਲੇ ’ਚ ਹਨੂੰਮਾਨ ਚਾਲੀਸਾ ਦਾ ਪਾਠ ਹੋਣਾ ਜ਼ਰੂਰੀ, ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ।’’
ਸੂਬੇ ਦੇ ਕਾਰਜਕਾਰੀ ਪ੍ਰਧਾਨ ਵਿਜੈ ਕਪੂਰ ਨੇ ਇਸ ਪ੍ਰੋਗਰਾਮ ਦੇ ਸਾਰੇ ਇੰਤਜ਼ਾਮ ਕੀਤੇ। ਇਸ ਮੌਕੇ ਰਾਸ਼ਟਰੀ ਬਜਰੰਗ ਦਲ ਦੇ ਪ੍ਰਧਾਨ ਮਨੋਜ ਸਿੰਘ, ਰਜਨੀ ਠੁਕਰਾਲ ਹਾਜ਼ਰ ਸਨ।
Advertisement
Advertisement