ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਾਪਸੀ ਤੇ ਕਨਿਕਾ ਵੱਲੋਂ ‘ਗੰਧਾਰੀ’ ਦੀ ਸ਼ੂਟਿੰਗ ਮੁਕੰਮਲ

04:56 AM Mar 18, 2025 IST

ਮੁੰਬਈ: ਅਦਾਕਾਰਾ ਤਾਪਸੀ ਪੰਨੂ ਅਤੇ ਪ੍ਰੋਡਿਊਸਰ ਕਨਿਕਾ ਢਿੱਲੋਂ ਨੇ ‘ਗੰਧਾਰੀ’ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਫ਼ਿਲਮ ਦੀ ਕਹਾਣੀ ਕਨਿਕਾ ਢਿੱਲੋਂ ਨੇ ਲਿਖੀ ਹੈ ਅਤੇ ਇਸ ਨੂੰ ‘ਕਥਾ ਪਿਕਚਰਜ਼’ ਦੇ ਬੈਨਰ ਹੇਠ ਬਣਾਇਆ ਗਿਆ ਹੈ। ਦੇਵਾਸ਼ੀਸ਼ ਮਖੀਜਾ ਫ਼ਿਲਮ ਦੇ ਡਾਇਰੈਕਟਰ ਹਨ, ਜੋ ‘ਭੌਂਸਲੇ’, ‘ਜੋਰਾਮ’ ਅਤੇ ‘ਅੱਜੀ’ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ। ਫਿਲਹਾਲ, ਫ਼ਿਲਮ ਰਿਲੀਜ਼ ਕਰਨ ਦੀ ਤਰੀਕ ਨਹੀਂ ਐਲਾਨੀ ਗਈ। ਕਨਿਕਾ ਨੇ ਆਗਾਮੀ ਫ਼ਿਲਮ ਦੇ ਸੈੱਟ ਤੋਂ ਪਰਦੇ ਦੇ ਪਿੱਛੇ ਦੀਆਂ ਕਈ ਤਸਵੀਰਾਂ ਸਾਂਝੀਆਂ ਕਰ ਕੇ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦਾ ਐਲਾਨ ਕੀਤਾ। ਇੱਕ ਤਸਵੀਰ ਵਿੱਚ ਮੁੱਖ ਕਲਾਕਾਰ ਇਸ਼ਵਾਕ ਸਿੰਘ ਅਤੇ ਤਾਪਸੀ ਪੰਨੂ ਫ਼ਿਲਮ ਦੀ ਟੀਮ ਅਤੇ ਕਨਿਕਾ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਕਨਿਕਾ ਨੇ ਆਪਣੀ ਤਾਪਸੀ, ਇਸ਼ਵਾਕ ਸਿੰਘ ਅਤੇ ਡਾਇਰੈਕਟਰ ਦੇਵਾਸ਼ੀਸ਼ ਨਾਲ ਤਸਵੀਰ ਵੀ ਸਾਂਝੀ ਕੀਤੀ ਹੈ। ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਦਾ ਐਲਾਨ ਕਰਦਿਆਂ ਕਨਿਕਾ ਨੇ ਲਿਖਿਆ, ‘‘ਇਹ ਮੁਕੰਮਲ ਹੋ ਗਈ! ਆਖ਼ਰੀ ਟੇਕ ਭਾਵੇਂ ਪੂਰਾ ਹੋ ਗਿਆ ਹੈ ਪਰ ਕਹਾਣੀ ਹਾਲੇ ਸ਼ੁਰੂ ਹੋਈ ਹੈ। ਗੰਧਾਰੀ ਛੇਤੀ ਹੀ ਆ ਰਹੀ ਹੈ! ਮਿਲਦੇ ਆਂ ਸਿਨੇਮਾ ਘਰਾਂ ’ਚ।’’ ਕਨਿਕਾ ਤੇ ਤਾਪਸੀ ਪੰਨੂ ‘ਗੰਧਾਰੀ’ ਤੋਂ ਪਹਿਲਾਂ ‘ਮਨਮਰਜ਼ੀਆਂ’ ‘ਹਸੀਨ ਦਿਲਰੁਬਾ’ ਅਤੇ ‘ਫਿਰ ਆਈ ਹਸੀਨ ਦਿਲਰੁਬਾ’ ਵਰਗੀਆਂ ਫ਼ਿਲਮਾਂ ਵਿੱਚ ਵੀ ਇਕੱਠੇ ਕੰਮ ਕਰ ਚੁੱਕੀਆਂ ਹਨ। -ਏਐੱਨਆਈ

Advertisement

Advertisement